ਤੱਲਣ ਦੇ ਪੀੜਤ ਪਰਿਵਾਰ ਨੂੰ ਇੰਨਸਾਫ ਦਿਵਾਕੇ ਹੀ ਰਹਾਂਗੇ -ਸ਼ਿਵਸੈਨਾ ਲੋਇੰਨ
ਨੈਸ਼ਨਲ ਖਿਡਾਰਨ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ਼ 12 ਅਗਸਤ ਤੱਕ ਕਾਰਵਾਈ ਨਾ ਹੋਈ ਤਾਂ 13 ਅਗਸਤ ਨੂੰ ਦੇਹਾਤੀ ਪੁਲਿਸ ਦਾ ਸਾੜਾਗੇ ਪੁੱਤਲਾ ਅਤੇ ਫਿਰ ਡੀਆਈਜੀ ਦਫਤਰ ਦੇ ਗੇਟ ਵਿੱਚ ਭੁੱਖ ਹੜਤਾਲ ਤੇ ਬੈਠੇਗਾ ਪੀੜਤ ਪਰਿਵਾਰ

ਜਲੰਧਰ 12 ਅਗਸਤ (ਸੁਨੀਲ) ਪਿੰਡ ਤੱਲਣ ਦੀ ਰਹਿਣ ਵਾਲੀ ਨੈਸ਼ਨਲ ਖਿਡਾਰਨ ਪਿ੍ਆ ਅਤੇ ਉਸ ਦੀ ਮਾਂ ਨਾਲ ਗੁਆਂਢੀਆਂ ਨੇ ਭਾਰੀ ਤੌਰ ਤੇ ਕੁੱਟਮਾਰ ਕੀਤੀ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਨਾਲ,-ਨਾਲ ਜਾਤੀਸੂਚਕ ਸ਼ਬਦ ਵੀ ਕਹੇ ਪਰ ਅਫਸੋਸ ਕਿ ਪੁਲਿਸ ਥਾਣਾ ਪਤਾਰਾ ਨੇ ਤਿੰਨ ਮਹੀਨੇ ਬੀਤ ਜਣ ਦੇ ਬਾਵਯੂਦ ਕੋਈ ਕਾਰਵਾਈ ਨਹੀਂ ਕੀਤੀ। ਇਹ ਸਾਰੀ ਜਾਣਕਾਰੀ ਪਿ੍ਆ ਨੇ ਡੀਆਈਜੀ ਸਾਹਿਬ ਦੇ ਪੇਸ਼ ਹੋ ਕੇ ਸ਼ਿਵਸੈਨਾ ਲੋਇੰਨ ਦੇ ਕੌਮੀ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਕੌਮੀ ਯੁਵਾ ਪ੍ਧਾਨ ਸੁਨੀਲ ਕੁਮਾਰ ਬੰਟੀ, ਕ੍ਰਾਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਅਨਿਲ ਕੁਮਾਰ ਵਰਮਾ, ਹਿੰਦੂ ਤਾਲਮੇਲ ਕਮੇਟੀ ਦੇ ਪੰਜਾਬ ਪ੍ਧਾਨ ਲਲਿਤ ਕੁਮਾਰ ਬੁਬੂ,ਏਕਤਾ ਪ੍ਰੈਸ ਐਸੋਸੀਏਸ਼ਨ ਦੇ ਪ੍ਧਾਨ ਸੁਮਿਤ ਕੁਮਾਰ, ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਯੁਵਾ ਪ੍ਧਾਨ ਮਨੀ ਕੁਮਾਰ ਅਰੋੜਾ, ਜਿਲਾ ਪ੍ਧਾਨ ਰਾਜ ਕੁਮਾਰੀ ਸਰਮਾ ਅਤੇ ਭਾਜਪਾ ਐਸ ਸੀ ਮੋਰਚਾ ਦੇ ਜਿਲਾ ਸਕੱਤਰ ਪਰਮਜੀਤ ਬਾਘਾ ਆਦਿ ਸਹਿਤ ਡੀਆਈਜੀ ਦਫਤਰ ਪੇਸ਼ ਹੋ ਕੇ ਮੰਗ ਪੱਤਰ ਦਿੰਦੇ ਹੋਏ ਦਿੱਤੀ ।ਇਸ ਮੌਕੇ ਓਕਤ ਸਾਰਿਆਂ ਨੇ ਡੀਆਈਜੀ ਸਾਹਿਬ ਦੀ ਗੈਰ ਮੋਜੂਦਗੀ ਵਿੱਚ ਉਨ੍ਹਾਂ ਦੇ ਰੀਡਰ ਕੁਲਦੀਪ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਜੇਕਰ 12 ਅਗਸਤ ਤੱਕ ਪਿ੍ਆ ਤੇ ਹੋਏ ਤਸ਼ੱਦਦ ਦੀ ਕਾਰਵਾਈ ਨਾ ਹੋਈ ਤਾਂ ਉਹ ਸਾਰੀਆਂ ਜਗਬੰਦੀਆਂ ਮਿਲਕੇ ਡੀਆਈਜੀ ਦਫਤਰ ਦੇ ਬਾਹਰ ਧਰਨਾ ਪ੍ਦਰਸ਼ਨ ਕਰਦੇ ਹੋਏ ਦੇਹਾਤੀ ਪੁਲਿਸ ਦਾ ਪੁੱਤਲਾ ਸਾੜਣ ਲਈ ਮਜ਼ਬੂਰ ਹੋਣਗੇ ਤੇ ਫਿਰ ਡੀਆਈਜੀ ਸਾਹਿਬ ਦੇ ਦਫਤਰ ਦੇ ਗੇਟ ਵਿੱਚ ਪਿ੍ਆ ਆਪਣੇ ਪਰਿਵਾਰ ਭੁੱਖ ਹੜਤਾਲ ਤੇ ਬੈਠੇਗੀ ਤੇ ਇਹ ਸਭ ਉਨ੍ਹਾਂ ਚਿਰ ਤੱਕ ਚੱਲੇਗਾ ਜਦੋਂ ਤੱਕ ਇੰਨਸਾਫ ਨਹੀਂ ਮਿਲ ਜਾਂਦਾ।ਉਨ੍ਹਾਂ ਦੱਸਿਆ ਕਿ ਪਤਾਰਾ ਪੁਲਿਸ ਨੂੰ ਮੇਰੇ ਤੇ ਹੋਏ ਦੋ ਵਾਰ ਹਮਲਿਆਂ ਦੀਆਂ ਡਾਕਟਰੀ ਰਿਪੋਰਟਾਂ ਜਾਣ ਦੇ ਨਾਲ-ਨਾਲ ਮਾਣਯੋਗ ਅਦਾਲਤ ਵਿੱਚ 164 ਦੇ ਬਿਆਨ ਹੋਣ ਦੇ ਬਾਵਯੂਦ ਕੋਈ ਕਾਰਵਾਈ ਤਾਂ ਕੀ ਹੌਣੀ ਉਲਟਾ ਪੀੜਤ ਪਰਿਵਾਰ ਦੇ ਖਿਲਾਫ਼ ਹੀ ਮਾਮਲਾ ਦਰਜ ਕਰਕੇ ਉਲਝਾ ਦਿੱਤਾ ਤੇ ਪਿ੍ਆ ਦੇ 2 ਭਰਾਵਾਂ ਨੂੰ ਚੱਕ ਕੇ ਜੇਲ੍ਹ ਭਿਜਵਾ ਦਿੱਤਾ ਤੇ ਬਾਕੀ ਪਰਿਵਾਰ ਨੂੰ ਆਪਣੀ ਗਿ੍ਫ਼ਤਾਰੀ ਦੇ ਡਰ ਤੋਂ ਜਮਾਨਤਾਂ ਲਈ ਉਲਝਾ ਦਿੱਤਾ।ਇਸ ਮੌਕੇ ਓਕਤ ਸਾਰਿਆਂ ਨੇ ਡੀਆਈਜੀ ਸਾਹਿਬ ਦੀ ਗੈਰ ਮੋਜੂਦਗੀ ਵਿੱਚ ਉਨ੍ਹਾਂ ਦੇ ਰੀਡਰ ਕੁਲਦੀਪ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਜੇਕਰ 12 ਅਗਸਤ ਤੱਕ ਪਿ੍ਆ ਤੇ ਹੋਏ ਤਸ਼ੱਦਦ ਦੀ ਕਾਰਵਾਈ ਨਾ ਹੋਈ ਤਾਂ ਉਹ ਸਾਰੀਆਂ ਜਗਬੰਦੀਆਂ ਮਿਲਕੇ ਡੀਆਈਜੀ ਦਫਤਰ ਦੇ ਬਾਹਰ ਧਰਨਾ ਪ੍ਦਰਸ਼ਨ ਕਰਦੇ ਹੋਏ ਦੇਹਾਤੀ ਪੁਲਿਸ ਦਾ ਪੁੱਤਲਾ ਸਾੜਣ ਲਈ ਮਜ਼ਬੂਰ ਹੋਣਗੇ ਤੇ ਫਿਰ ਡੀਆਈਜੀ ਸਾਹਿਬ ਦੇ ਦਫਤਰ ਦੇ ਗੇਟ ਵਿੱਚ ਪਿ੍ਆ ਆਪਣੇ ਪਰਿਵਾਰ ਭੁੱਖ ਹੜਤਾਲ ਤੇ ਬੈਠੇਗੀ ਤੇ ਇਹ ਸਭ ਉਨ੍ਹਾਂ ਚਿਰ ਤੱਕ ਚੱਲੇਗਾ ਜਦੋਂ ਤੱਕ ਇੰਨਸਾਫ ਨਹੀਂ ਮਿਲ ਜਾਂਦਾ।ਇਸ ਮੌਕੇ ਸ਼ਿਵਸੈਨਾ ਲੋਇੰਨ ਦੇ ਕੌਮੀ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਪਿ੍ਆ ਵਲੋਂ ਦਫਤਰ ਆ ਕੇ ਦੱਸਣ ਤੋਂ ਬਾਦ ਪਤਾਰਾ ਪੁਲਿਸ ਦੇ ਇੰਚਾਰਜ ਕਿ੍ਸ਼ਨ ਗੋਪਾਲ ਨੂੰ 2-3 ਵਾਰ ਫੋਨ ਕੀਤੇ ਪਰ ਉਨ੍ਹਾਂ ਅੱਗਿਓਂ ਦੁਆਰਾ ਫੋਨ ਕਰਨ ਦਾ ਕਹਿਕੇ ਟਾਲ ਦਿੱਤਾ।
