ਲੁਧਿਆਣਾ,ਆਮ ਆਦਮੀ ਪਾਰਟੀ ਦੀ ਮੇਅਰ ਇੰਦਰਜੀਤ ਕੌਰ ਨਾਲ ਭਾਜਪਾ ਦੇ ਕੌਂਸਲਰਾਂ ਵੱਲੋਂ ਕੀਤੀ ਗਈ ਬਦਸਲੂਕੀ, ਪੁਲਿਸ ਵੱਲੋਂ ਮਾਮਲਾ ਦਰਜ

ਲੁਧਿਆਣਾ:3 ਜੁਲਾਈ (ਰਾਹੁਲ ਸ਼ਰਮਾ) ਬੀਤੇ ਦਿਨੀ ਲੁਧਿਆਣਾ ਦੇ ਭਾਜਪਾ ਕੌਂਸਲਰਾਂ ਵੱਲੋਂ ਮੇਅਰ ਇੰਦਰਜੀਤ ਕੌਰ ਨਾਲ ਕਿਸੇ ਮੁੱਦੇ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਜਾਂਦੀ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਵੱਲੋਂ ਮੇਅਰ ਇੰਦਰਜੀਤ ਕੌਰ ਨਾਲ ਬਦਸਲੂਕੀ ਕੀਤੀ ਗਈ ਹੈ। ਜਦ ਕਿ ਵੀਡੀਓ ਵਿੱਚ ਇੰਦਰਜੀਤ ਕੌਰ ਮੈਡਮ ਵੱਲੋਂ ਉਨਾਂ ਨੂੰ ਹੌਲੀ ਗੱਲ ਕਰਨ ਲਈ ਵੀ ਵਾਰ ਵਾਰ ਕਿਹਾ ਜਾਂਦਾ ਹੈ। ਦਫਤਰ ਵਿਚ ਭਾਜਪਾ ਵੱਲੋਂ ਮੇਅਰ ਇੰਦਰਜੀਤ ਕੌਰ ਨਾਲ ਬਦਸਲੂਕੀ ਕੀਤੀ ਗਈ ਅਤੇ ਮੇਅਰ ਇੰਦਰਜੀਤ ਕੌਰ ਦਾ ਰਸਤਾ ਵੀ ਰੋਕਿਆ ਗਿਆ ।ਜਿਸ ਵਿਚ ਲੁਧਿਆਣਾ ਆਮ ਆਦਮੀ ਪਾਰਟੀ ਦੇ ਮੇਅਰ ਇੰਦਰਜੀਤ ਕੌਰ ਦੇ ਦਫਤਰ ਵਿਚ ਹੋਈ ਬਹਿਸ ਵਿੱਚ ਪੁਲੀਸ ਵੱਲੋਂ 20 ਲੋਕਾਂ ਤੇ ਕੇਸ ਦਰਜ ਕੀਤਾ ਗਿਆ,ਜਿਸ ਵਿਚੋਂ ਕੌਂਸਲਰ ਗੋਰਵਜੀਤ ਗੋਰਾ,ਕੁਲਵੰਤ ਸਿੰਘ ਕਾਂਤੀ, ਵਿਸ਼ਾਲ ਗੁਲਾਟੀ, ਜਤਿੰਦਰ ਗੋਰੀਐਨ,ਮੁਕੇਸ਼ ਅਤਰੀ ਅਤੇ 20 ਹੋਰਾ ਖਿਲਾਫ ਕੇਸ ਦਰਜ ਕੀਤਾ,
