6 ਸਾਲਾਂ ਦੀ ਹਰਸੀਰਤ ਕੌਰ ਨੇ ਚਮਕਾਇਆ ਇਲਾਕੇ ਦਾ ਨਾਮ

6 ਸਾਲਾਂ ਦੀ ਹਰਸੀਰਤ ਕੌਰ ਨੇ ਚਮਕਾਇਆ ਇਲਾਕੇ ਦਾ ਨਾਮ

ਹੁਸ਼ਿਆਰਪੁਰ/ ਗੜ੍ਹਦੀਵਾਲਾ ( ਤਰਸੇਮ ਦੀਵਾਨਾ ) ਗੜਦੀਵਾਲਾ ਬਾਇਓ ਜਿਮ ਦੋਸੜਕਾ ਦੇ ਟ੍ਰੇਨਰ ਸੰਜੀਵ ਠਾਕੁਰ ਦੀ ਦੇਖ ਰੇਖ ਵਿੱਚ ਹਰਸੀਰਤ ਕੌਰ ਸੰਗਰੂਰ ਵਿਖੇ ਹੋਏ ਵੇਟ ਲਿਫਟਿੰਗ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਚਮਕਾਇਆ ਆਪਣੇ ਟਰੇਨਰ ਅਤੇ ਇਲਾਕੇ ਦਾ ਨਾਮ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੇਨਰ ਸੰਜੀਵ ਕੁਮਾਰ ਨੇ ਦੱਸਿਆ ਕਿ ਹਰਸੀਰਤ ਕੌਰ ਜਿਸ ਦੀ ਉਮਰ ਮਹਿਜ ਛੇ ਸਾਲ ਦੀ ਹੈ ਨੇ ਸੰਗਰੂਰ ਵਿੱਚ ਹੋਏ ਟੂਰਨਾਮੈਂਟ ਵਿੱਚ 700 ਸਕਵਾਟ ਪੁਜੀਸ਼ਨ ਅਤੇ ਗਰਲ ਦੀ ਪਲੈਂਕ ਪੋਜੀਸ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਪ੍ਰਾਪਤ ਕਰਕੇ ਮੈਡਲ ਆਪਣੇ ਨਾਮ ਕੀਤੇ ਅਤੇ ਆਪਣੇ ਇਲਾਕੇ ਦਾ ਅਤੇ ਆਪਣੇ ਗੁਰੂ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਤੇ ਜਿਮ ਪਹੁੰਚਣ ਤੇ ਹਰਸੀਰਤ ਦੇ ਟਰੇਨਰ ਅਤੇ ਹੋਰ ਜਿੰਮ ਦੇ ਨੌਜਵਾਨਾਂ ਨੇ ਹਰਸੀਰਤ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਜਿੰਮ ਵਿਖੇ ਹਰ ਸੀਰਤ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *