ਬੇਗਮਪੁਰਾ ਟਾਈਗਰ ਫੋਰਸ ਦੀ ਵੱਡੀ ਪ੍ਰਾਪਤੀ,ਹੁਣ ਹੋਈ ਪੇਟੈਂਟ, ਹੁਣ ਨਹੀਂ ਕੋਈ ਵਰਤ ਸਕੇਗਾ ਨਜਾਇਜ਼ ਨਾਮ -ਬੀਰਪਾਲ ਠਰੋਲੀ ,ਹੈਪੀ ਫਤਹਿਗੜ੍ਹ
*ਬੇਗਮਪੁਰਾ ਟਾਈਗਰ ਫੋਰਸ ਪੇਟੈਂਟ ਹੋਣ ਤੇ ਵੰਡੇ ਲੱਡੂ*

ਹੁਸ਼ਿਆਰਪੁਰ, 26 ਜੁਲਾਈ (ਤਰਸੇਮ ਦੀਵਾਨਾ ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਸਰਪ੍ਰਸਤੀ ਹੇਠ ਸਮਾਜ ਭਲਾਈ ਲਈ ਕਾਰਜਸ਼ੀਲ ਸਮਾਜਿਕ ਜਥੇਬੰਦੀ “ਬੇਗਮਪੁਰਾ ਟਾਈਗਰ ਫੋਰਸ” ਨੂੰ ਵੱਡੀ ਪ੍ਰਾਪਤੀ ਹਾਸਿਲ ਹੋਈ ਜਦੋ ਇਹ ਨਾਮ ਟਰੇਡ ਮਾਰਕ ਰਜਿਸਟਰੀ ਗਵਰਨਮੈਂਟ ਆਫ ਇੰਡੀਆ ਕੋਲ ਪੇਟੈਂਟ ਹੋ ਗਿਆ | ਹੁਣ ਇਹ ਨਾਮ ਪੇਟੈਂਟ ਹੋਣ ਮਗਰੋਂ ਕੋਈ ਵੀ ਬੇਗਮਪੁਰਾ ਟਾਈਗਰ ਫੋਰਸ ਦੇ ਇਸ ਨਾਮ ਨੂੰ ਨਾਜਾਇਜ਼ ਤੌਰ ਤੇ ਵਰਤ ਨਹੀਂ ਸਕੇਗਾ | ਇਹ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਦੱਸਿਆ ਕਿ ਗੌਰਮਿੰਟ ਆਫ ਇੰਡੀਆ ਦੀ ਟਰੇਡ ਮਾਰਕ ਐਕਟ 1999 ਅਧੀਨ ਬੇਗਮਪੁਰਾ ਟਾਈਗਰ ਫੋਰਸ ਨਾਮ ਪੇਟੈਂਟ ਹੋਇਆ ਹੈ ਜਿਸ ਦਾ ਨਾਮ ਕਿਸੇ ਦੂਜੀ ਧਿਰ ਵੱਲੋਂ ਕਿਸੇ ਵੀ ਸੂਰਤ ਵਿੱਚ ਵਰਤਿਆ ਨਹੀਂ ਜਾ ਸਕਦਾ ਜੇਕਰ ਕੋਈ ਵੀ ਇਸ ਨਾਮ ਨੂੰ ਵਰਤਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਗੈਰਕਾਨੂੰਨੀ ਹਰਕਤ ਹੋਵੇਗੀ ਜੋ ਕਿ ਸਜ਼ਾ ਯੋਗ ਜੁਰਮ ਦੀ ਕੈਟਾਗਰੀ ਅਧੀਨ ਆਉਂਦਾ ਹੈ ਅਜਿਹੀ ਹਰਕਤ ਕਰਨ ਵਾਲੇ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅਗਾਂਊ ਚੇਤਾਵਨੀ ਦਿਤੀ ਜਾਂਦੀ ਹੈ ਕਿ ਇਹ ਨਾਮ ਨਜਾਇਜ਼ ਢੰਗ ਨਾਲ ਵਰਤਣ ਵਾਲੇ ਸਾਵਧਾਨ ਹੋ ਜਾਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਟੀ ਹਰਿਆਣਾ, ਸਤੀਸ਼ ਕੁਮਾਰ, ਬੱਬੂ ਹਰਿਆਣਾ, ਨਵਜੋਤ, ਦੀਪ ਹਰਿਆਣਾ,ਸਾਬੀ ਸੁੰਦਰ ਨਗਰ, ਮਨੀ ਸੁੰਦਰ ਨਗਰ, ਰਵੀ ਸੁੰਦਰ ਨਗਰ, ਵਿਪਨ ਕੁਮਾਰ ਬੱਸੀ ਕਲਾ,ਹੈਪੀ ਬਿਹਾਲਾ ਲਖਵਿੰਦਰ ਬਿਹਾਲਾ, ਵਿਪਨ ਕੁਮਾਰ ਬਿਹਾਲਾ,ਜੱਸੀ ਚੱਬੇਵਾਲ,ਕਮਲਜੀਤ ਡਾਡ, ਵਿਸ਼ਾਲ,ਨੋਨੀ, ਢਿੱਲੋ,ਮਨਿੰਦਰ ਬਸੀ ਕਿੱਕਰਾਂ, ਚਰਨਜੀਤ ਡਾਡਾ ਆਦਿ ਹਾਜ਼ਰ ਸਨ !
