ਸੁਰਿੰਦਰ ਸਿੰਘ ਦੇ ਇੰਸਪੈਕਟਰ ਬਣਨ ਤੇ ਐਸਐਸਪੀ ਸੰਦੀਪ ਮਲਿਕ ਅਤੇ ਐਸਪੀਡੀ ਡਾ. ਮੁਕੇਸ਼ ਕੁਮਾਰ ਨੇ ਲਾਏ ਸਟਾਰ ! 

ਸੁਰਿੰਦਰ ਸਿੰਘ ਦੇ ਇੰਸਪੈਕਟਰ ਬਣਨ ਤੇ ਐਸਐਸਪੀ ਸੰਦੀਪ ਮਲਿਕ ਅਤੇ ਐਸਪੀਡੀ ਡਾ. ਮੁਕੇਸ਼ ਕੁਮਾਰ ਨੇ ਲਾਏ ਸਟਾਰ ! 

ਹੁਸ਼ਿਆਰਪੁਰ 26 ਜੁਲਾਈ ( ਤਰਸੇਮ ਦੀਵਾਨਾ ) ਐਸ ਆਈ ਸੁਰਿੰਦਰ ਸਿੰਘ ਨੂੰ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਪਦਉੱਨਤ ਕਰਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਐਸ ਐਸ ਪੀ ਸੰਦੀਪ ਮਲਿਕ ਤੇ ਐਸ ਪੀ ਡੀ ਡਾ ਮੁਕੇਸ਼ ਕੁਮਾਰ ਨੇ ਤਰੱਕੀ ਦੇ ਸਟਾਰ ਲਾਏ ਤੇ ਸੁਰਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਵੱਲੋਂ ਪੁਲਿਸ ਵਿਭਾਗ ‘ਚ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਸੁਰਿੰਦਰ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ। ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆ ਅਤੇ ਚੌਕੀਆਂ ਵਿੱਚ ਡਿਊਟੀ ਨਿਭਾ ਚੁੱਕੇ ਹਨ। ਅੱਜ ਕੱਲ ਸੁਰਿੰਦਰ ਸਿੰਘ ਹੁਸ਼ਿਆਰਪੁਰ ਵਿਖੇ ਪੀਸੀਆਰ ਦੇ ਇੰਚਾਰਜ ਵਜੋਂ ਡਿਊਟੀ ਨਿਭਾ ਰਹੇ ਹਨ। ਇਸ ਮੌਕੇ ਨਵੇਂ ਪਦਉੱਨਤ ਹੋਏ ਸੁਰਿੰਦਰ ਸਿੰਘ ਨੇ ਐਸ ਐਸ ਪੀ ਸੰਦੀਪ ਮਲਿਕ ਅਤੇ ਐਸਪੀਡੀ ਡਾਕਟਰ ਮੁਕੇਸ਼ ਕੁਮਾਰ ਅਤੇ ਸਮੂਹ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *