ਜੰਮੂ-ਕਸ਼ਮੀਰ ਦੀ ਪੁੰਚ ਜੇਲ੍ਹ ਵਿੱਚ ਹੋਇਆਂ ਹਾਦਸਾ ਇੱਕ ਕੈਦੀ ਜ਼ਖਮੀ

ਜੰਮੂ: 9 ਜੁਲਾਈ (ਬਿਊਰੋ) ਜੰਮੂ-ਕਸ਼ਮੀਰ ਦੇ ਪੁੰਚ ਵਿੱਚ ਸਥਿਤ ਜ਼ਿਲ੍ਹਾ ਜੇਲ੍ਹ ਵਿੱਚ ਬੁੱਧਵਾਰ ਨੂੰ ਕੈਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਹੋਈ ਝੜਪ ਵਿੱਚ ਇੱਕ ਕੈਦੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਕਸ਼ਮੀਰ ਦੀ ਜੇਲ੍ਹ ਵਿੱਚ ਕੁਝ ਕੈਦੀ ਇੱਕ ਜਗ੍ਹਾ ਇਕੱਠੇ ਹੋਏ ਅਤੇ ਆਪਣੇ ਲਈ ਵੱਖਰੀ ਬੈਰਕ ਦੀ ਮੰਗ ਕਰਨ ਲੱਗੇ। ਹਾਲਾਂਕਿ, ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਪਣੀਆਂ ਬੈਰਕਾਂ ਵਿੱਚ ਵਾਪਸ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਅਜਿਹਾ ਕੋਈ ਪ੍ਰਬੰਧ ਨਹੀਂ ਹੈ।
