11 ਜੁਲਾਈ ਨੂੰ ਐਸ,ਐਸ,ਪੀ ਫਿਰੋਜਪੁਰ ਵਿਖੇ ਦਿੱਤਾ ਜਾਵੇਗਾ ਧਰਨਾ:ਜੱਸੀ ਤਲਣ

ਫਿਰੋਜ਼ਪੁਰ (ਬਿਊਰੋ) ਫਿਰੋਜ਼ਪੁਰ ਵਿੱਚ ਇੱਕ ਲੜਕਾ ਅਤੇ ਲੜਕੀ ਦੇ ਆਪਸੀ ਮਾਮਲੇ ਵਿੱਚ ਫਿਰੋਜਪੁਰ ਦੇ ਡੀ,ਆਈ,ਜੀ ਨਹੀਂ ਕਰ ਰਹੇ ਕੋਈ ਕਾਰਵਾਈ ਇਸ ਮਸਲੇ ਵਿੱਚ ਜੋ ਰਾਜੀਨਾਮਾ ਹੋਇਆ ਸੀ ਉਸ ਤੋਂ ਵੀ ਮੁੱਕਰ ਗਏ ਹਨ ਅਤੇ ਮੁੰਡੇ ਵਾਲੇ ਸ਼ਰੇਆਮ ਕਹਿ ਰਹੇ ਹਨ ਕਿ ਜੋ ਕਰਨਾ ਹੈ ਕਰ ਲਓ। ਜੇ ਗੱਲ ਕਰੀਏ ਕੁੜੀ ਦੀ ਤਾਂ ਉਸਨੇ ਆਪਣੇ ਬੱਚੇ 6 ਸਾਲ ਤੋਂ ਇਕੱਲੀ ਪਾਲ ਰਹੀ ਹੈ ਓਹਨਾ ਬਚਿਆ ਨੂੰ ਕੋਈ ਹੱਕ ਨਹੀਂ ਮਿਲਿਆ ਅਤੇ ਉਥੋਂ ਦੇ ਐਸ,ਪੀ,ਡੀ ਮਨਜੀਤ ਸਿੰਘ ਫਿਰੋਜ਼ਪੁਰ ਨੇ ਰਾਜੀਨਾਮਾ ਕਰਵਾਇਆ ਸੀ ਜੋਂ ਕੇ ਸਾਰਿਆ ਨੇ ਮੰਨਿਆ ਸੀ ਅਤੇ ਸਾਰਿਆ ਦੇ ਸਾਈਨ ਅਤੇ ਫੋਟੋ ਵੀ ਹੋਈਆ ਸੀ ਪਰ ਐਸ,ਐਚ,ਓ ਸਿਟੀ ਤਰਨਤਾਰਨ ਜਬਰਦਸਤੀ ਕੁੜੀ ਨੂੰ ਬਾਹਰ ਕੱਢ ਰਹੇ ਹਨ ਜਦ ਕਿ ਅਜੇ ਕੋਈ ਵੀ ਰਾਜ਼ੀਨਾਮਾ ਨਹੀਂ ਹੋਇਆ ਅਤੇਕਹਿ ਰਹੇ ਹਨ ਕਿ ਸਾਡਾ ਰਾਜੀਨਾਮਾ ਹੋ ਗਿਆ ਕੁੜੀ ਨਾਲ ਬਹੁੱਤ ਧੱਕਾ ਹੋ ਰਿਹਾ ਹੈ।ਅਸੀਂ ਕੁੜੀ ਨੂੰ ਹਰ ਹਾਲ ਵਿੱਚ ਇਨਸਾਫ ਦਵਾਵਾਗੇ ਅਤੇ ਜੇਕਰ ਮੁੰਡੇ ਵਾਲਿਆ ਨੂੰ ਰਾਜੀਨਾਮਾ ਨਹੀਂ ਮਨਜੂਰ ਤਾਂ ਇਨਾ ਤੇ 376 ਦਾ ਪਰਚਾ ਬਣਦਾ ਸੀ ਜਿਸ ਦੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਸੰਬੰਧ ਵਿੱਚ ਅਸੀਂ ਐਸ,ਐਸ,ਪੀ ਫਿਰੋਜਪੁਰ 11/7/25 ਨੂੰ ਧਰਨਾ ਦੇਵਾਂਗੇ।
ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ
