ਲੁਧਿਆਣਾ ਪੱਛਮੀ ‘ਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਪੈਦਲ ਮਾਰਚ

ਲੁਧਿਆਣਾ ਪੱਛਮੀ ‘ਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਪੈਦਲ ਮਾਰਚ

ਹੁਸ਼ਿਆਰਪੁਰ, 3 ਜੂਨ ( ਤਰਸੇਮ ਦੀਵਾਨਾ ) ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਦੇ ਹੱਕ ਵਿੱਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਇੱਕ ਵਿਸ਼ਾਲ ਪੈਦਲ ਮਾਰਚ ਕੀਤਾ ਗਿਆ।ਇਹ ਪੈਦਲ ਮਾਰਚ ਲੋਕਾਂ ਵਿੱਚ ਚੋਣ ਜਾਗਰੂਕਤਾ ਫੈਲਾਉਣ ਅਤੇ ਸੰਜੀਵ ਅਰੋੜਾ ਦੇ ਹੱਕ ਵਿੱਚ ਸਮਰਥਨ ਜ਼ਤਾਉਣ ਲਈ ਕੀਤਾ ਗਿਆ। ਮਾਰਚ ਦੌਰਾਨ ਡਾ. ਚੱਬੇਵਾਲ ਨੇ ਬਾਜ਼ਾਰ ਵਿਚ ਹਰ ਦੁਕਾਨਦਾਰ ਅਤੇ ਗਾਹਕ ਨੂੰ ਮਿਲ ਕੇ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਨੀਤੀਆਂ, ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਇੱਕ ਇਮਾਨਦਾਰ, ਨਿਰਭਿਕ ਅਤੇ ਲੋਕਾਂ ਦੀ ਸੇਵਾ ਲਈ ਸਮਰਪਿਤ ਉਮੀਦਵਾਰ ਹਨ। ਲੁਧਿਆਣਾ ਵਾਸੀਆਂ ਨੂੰ ਇੱਕ ਇਮਾਨਦਾਰ ਆਵਾਜ਼ ਚਾਹੀਦੀ ਹੈ ਜੋ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਹੱਕ ਦੀ ਗੱਲ ਕਰ ਸਕੇ। ਪੈਦਲ ਮਾਰਚ ਵਿੱਚ ਸਥਾਨਕ ਆਗੂਆਂ, ਵੋਲੰਟੀਅਰਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *