ਜਲੰਧਰ ਦੇ ਮਿੱਠਾਪੁਰ ਵਿੱਚ ਕੱਟੀ ਜਾ ਰਹੀ ਹੈ ਨਜਾਇਜ਼ ਕਲੋਨੀ
ਜਲਦ ਹੀ ਕੀਤੀ ਜਾਵੇਗੀ (ਸੀ, ਐਮ)ਪੋਰਟਲ ਤੇ ਇਸ ਕਲੋਨੀ ਦੀ ਸ਼ਿਕਾਇਤ
ਨਗਰ ਨਿਗਮ ਅਧਿਕਾਰੀ ਸਿਰਫ ਕਰ ਰਹੇ ਹਨ ਖਾਨਾ ਪੂਰਤੀ, ਨਹੀਂ ਕਰ ਰਹੇ ਕੋਈ ਕਾਰਵਾਈ

ਜਲੰਧਰ (ਸੁਨੀਲ) ਜਲੰਧਰ ਵਿੱਚ ਨਾਜਾਇਜ਼ ਉਸਾਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਾਰਪੋਰੇਸ਼ਨ ਵੱਲੋਂ ਭਾਵੇਂ ਜਿੰਨੀ ਮਰਜ਼ੀ ਸਖਤਾਈ ਕੀਤੀ ਜਾਵੇ ਪਰ ਇਸ ਸਖਤਾਈ ਦਾ ਕਲੋਨਾਈਜ਼ਰ ਅਤੇ ਡੀਲਰਾਂ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਨਜ਼ਰ ਆ ਰਿਹਾ ਹੈ। ਨਗਰ ਨਿਗਮ ਜਲੰਧਰ ਦੇ ਅਧੀਨ ਆਉਂਦੇ ਮਿੱਠਾਪੁਰ ਤੋਂ ਖਾਂਬੜੇ ਰੋੜ ਤੇ ਇੱਕ ਨਾਜਾਇਜ਼ ਕਲੋਨੀ ਦੀ ਉਸਾਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਕਲੋਨੀ ਕਿਸੇ ਆਮ ਆਦਮੀ ਪਾਰਟੀ ਦੇ ਕੌਂਸਲਰ ਵੱਲੋਂ ਕੱਟੀ ਗਈ ਹੈ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਸ ਕਲੋਨੀ ਉੱਤੇ ਕਾਰਪੋਰੇਸ਼ਨ ਦੇ ਅਧਿਕਾਰੀ ਇੰਨੇ ਕੁ ਮਿਹਰਬਾਨ ਹਨ ਕਿ ਉਹਨਾਂ ਨੂੰ ਇਸ ਕਲੋਨੀ ਦੀ ਲੋਕੇਸ਼ਨ ਹੀ ਨਹੀਂ ਲੱਭ ਰਹੀ ਸਾਡੇ ਵੱਲੋਂ ਇਸ ਕਲੋਨੀ ਨੂੰ ਨਗਰ ਨਿਗਮ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਕੀ ਕਾਰਨ ਹੈ ਕਿ ਇਸ ਕਲੋਨੀ ਉੱਤੇ ਨਗਰ ਨਿਗਮ ਪ੍ਰਸ਼ਾਸਨ ਇਨਾ ਕ ਮਿਹਰਬਾਨ ਹੈ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਕਲੋਨਾਈਜ਼ਰ ਨੂੰ ਕੋਈ ਪੋਲੀਟੀਕਲ ਸਪੋਟ ਹੈ ਜਾਂ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕੋਈ ਦਬਾਵ ਹੈ ਜਾਂ ਫਿਰ ਕਲੋਨਾਈਜ਼ਰ ਦੀ ਕੋਈ ਮੋਟੀ ਸੈਟਿੰਗ ਹੈ। ਇਹ ਇੱਕ ਜਾਂਚ ਦਾ ਵਿਸ਼ਾ ਹੈ ਅਜੇ ਕੁਝ ਦਿਨ ਪਹਿਲਾਂ ਹੀ ਕਾਰਪੋਰੇਸ਼ਨ ਦੇ ਭ੍ਰਿਸ਼ਟ ਅਧਿਕਾਰੀ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਅਤੇ ਇੰਸਪੈਕਟਰ ਹਰਪ੍ਰੀਤ ਕੌਰ ਤੇ ਵਿਜੀਲੈਂਸ ਦਾ ਡੰਡਾ ਚੱਲਿਆ ਹੈ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨਜਾਇਜ਼ ਕਲੋਨੀਆਂ ਦੇ ਨਕਸ਼ੇ ਕਿਸ ਤਰ੍ਹਾਂ ਪਾਸ ਹੁੰਦੇ ਹਨ ਅਤੇ ਕਿਸ ਤਰ੍ਹਾਂ ਇਹਨਾਂ ਨੂੰ ਸੀ,ਐਲ,ਯੂ ਮਿਲ ਜਾਂਦਾ ਹੈ। ਜਿਸ ਨਾਲ ਇਹ ਕਲੋਨਾਈਜ਼ਰ ਬੇਧੜਕ ਹੋ ਕੇ ਨਾਜਾਇਜ਼ ਕਲੋਨੀਆਂ ਕੱਟਦੇ ਹਨ। ਅਸੀਂ ਵਿਜੀਲੈਂਸ ਬਿਊਰੋ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਨਾਜਾਇਜ਼ ਕਲੋਨੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜਿਹੜੇ ਵੀ ਅਧਿਕਾਰੀ ਦੇ ਅਧੀਨ ਇਹ ਏਰੀਆ ਆਉਂਦਾ ਹੈ ਉਸ ਅਧਿਕਾਰੀ ਦੀ ਪਹਿਲ ਦੇ ਆਧਾਰ ਤੇ ਇਨਕੁਆਇਰੀ ਕੀਤੀ ਜਾਵੇ ਤਾਂ ਜੋ ਸਰਕਾਰ ਦਾ ਰੈਵੇਨਿਊ ਬਚਾਇਆ ਜਾ ਸਕੇ।ਇਹ ਕਲੋਨਾਈਜ਼ਰ ਭੋਲੇ ਭਾਲੇ ਲੋਕਾਂ ਨੂੰ ਛੋਟੇ ਛੋਟੇ ਮਕਾਨ ਬਣਾ ਕੇ ਵੇਚ ਦਿੰਦੇ ਹਨ। ਜਿਨਾਂ ਨੂੰ ਬਾਅਦ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਾਰਪੋਰੇਸ਼ਨ ਦੇ ਵਿੱਚ ਧੱਕੇ ਖਾਣੇ ਪੈਂਦੇ ਹਨ। ਇਹੋ ਜਿਹੇ ਕਲੋਨਾਈਜ਼ਰ ਕਾਰਪੋਰੇਸ਼ਨ ਵਿੱਚ ਮੋਟੀ ਸੈਟਿੰਗ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਂਦੇ ਹਨ ਅਤੇ ਆਪਣੀਆਂ ਜੇਬਾਂ ਭਰਦੇ ਹਨ।
