ਏ,ਐਸ,ਆਈ ਕੇਵਲ ਸਿੰਘ ਦੇ ਮੋਢਿਆਂ ਤੇ ਲੱਗੇ ਸਟਾਰ,ਸਹਾਇਕ ਕਮਿਸ਼ਨਰ ਪੁਲਿਸ ਸਪੈਸ਼ਲ ਕਰਾਈਮ ਸ. ਬਰਜਿੰਦਰ ਸਿੰਘ ਨੇ ਦਿੱਤੀ ਸ਼ੁਭਕਾਮਨਾਵਾ

ਜਲੰਧਰ (ਸੁਨੀਲ)ਪੰਜਾਬ ਸਰਕਾਰ ਵਲੋਂ ASI ਕੇਵਲ ਸਿੰਘ ਰੀਡਰ ਟੂ ਸਹਾਇਕ ਕਮਿਸ਼ਨਰ ਪੁਲਿਸ “ਸਪੈਸ਼ਲ ਕਰਾਈਮ” ਕਮਿਸ਼ਨਰੇਟ ਜਲੰਧਰ ਨੂੰ ਤੱਰਕੀ ਦਿੰਦੇ ਹੋਏ SI ਬਣਾਇਆ ਗਿਆ ਹੈ। ਸਹਾਇਕ ਕਮਿਸ਼ਨਰ ਪੁਲਿਸ ਸਪੈਸ਼ਲ ਕਰਾਈਮ ਸ. ਬਰਜਿੰਦਰ ਸਿੰਘ ਨੇ ਉਨ੍ਹਾਂ ਨੂੰ SI ਦੇ ਸਟਾਰ ਲਗਾਏ ਅਤੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਹੁਣ SI ਕੇਵਲ ਸਿੰਘ ਨੂੰ ਮਹਿਲਾ ਥਾਣਾ ਵਿੱਚ ਬਤੌਰ “ਤਫਤੀਸ਼ੀ ਅਫਸਰ” ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ SI ਕੇਵਲ ਸਿੰਘ ਨੇ DGP ਪੰਜਾਬ ਸ਼੍ਰੀ ਗੌਰਵ ਯਾਦਵ, CP ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਸਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
