ਜਲੰਧਰ ਦੇ ਲੰਬਾ ਪਿੰਡ ਕੋਲ ਇਨਵਰਟਰ ਬੈਟਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਜਲੰਧਰ ਦੇ ਲੰਬਾ ਪਿੰਡ ਕੋਲ ਇਨਵਰਟਰ ਬੈਟਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ


ਜਲੰਧਰ /1,ਜੂਨ (ਸੁਨੀਲ ਕੁਮਾਰ) ਜਲੰਧਰ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਇਹੋ ਜਿਹਾ ਹੀ ਇੱਕ ਮਾਮਲਾ ਲੰਮਾ ਪਿੰਡ ਗੇਟ ਨੰਬਰ ਦੋ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਚੋਰਾਂ ਨੇ ਇੱਕ ਇਨਵਰਟਰ ਅਤੇ ਬੈਟਰੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੁਕਾਨ ਦੇ ਮਾਲਕ ਉਪਿੰਦਰ ਖੋਸਲਾ ਜੋ ਕਿ ਮੋਤਾ ਸਿੰਘ ਨਗਰ ਵਿੱਚ ਰਹਿੰਦੇ ਹਨ ਉਹਨਾਂ ਦੱਸਿਆ ਕਿ ਲਗਭਗ ਰਾਤ ਇੱਕ ਤੋਂ ਡੇਢ ਵਜੇ ਦੇ ਕਰੀਬ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਸ ਪਾਸ ਦੇ ਸਾਰੇ ਸੀ,ਸੀ,ਟੀ,ਵੀ ਕੈਮਰਿਆਂ ਦੀਆਂ ਤਾਰਾਂ ਨੂੰ ਕੱਟ ਦਿੱਤਾ ਅਤੇ ਦੋ ਵੱਡੀਆਂ ਤਰਪਾਲਾਂ ਦੁਕਾਨ ਦੇ ਅੱਗੇ ਲਟਕਾ ਦਿੱਤੀਆਂ ਤਾਂ ਕਿ ਕਿਸੇ ਨੂੰ ਵੀ ਇਹ ਪਤਾ ਨਾ ਲੱਗ ਸਕੇ ਕਿ ਇਸ ਜਗ੍ਹਾ ਤੇ ਕੀ ਹੋ ਰਿਹਾ ਹੈ ਅਤੇ ਇਨਵਰਟਰ ਬੈਟਰੀਆਂ ਨੂੰ ਟਰੱਕ ਵਿੱਚ ਲੋਡ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਦੇ ਮਾਲਕ ਉਪਿੰਦਰ ਖੋਸਲਾ ਦੇ ਅਨੁਸਾਰ ਤਕਰੀਬਨ ਪੰਜ ਤੋਂ ਛੇ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਉਪਿੰਦਰ ਖੋਸਲਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਵੱਡੇ ਕਾਰੋਬਾਰੀ ਸੇਫ ਨਹੀਂ ਹਨ ਉਹਨਾਂ ਦੇ ਦਿਲ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਰਿਹਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਫੋਨ ਕੀਤੇ ਤਕਰੀਬਨ ਦੋ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *