ਸੀ ਆਈ ਏ ਸਟਾਫ ਦੀ ਪੁਲਿਸ ਨੇ ਮੁਕਾਬਲੇ ‘ਤੋਂ ਬਾਦ ਕੀਤਾ ਨਸ਼ਾ ਤਸੱਕਰ ਕਾਬੂ ! 

ਸੀ ਆਈ ਏ ਸਟਾਫ ਦੀ ਪੁਲਿਸ ਨੇ ਮੁਕਾਬਲੇ ‘ਤੋਂ ਬਾਦ ਕੀਤਾ ਨਸ਼ਾ ਤਸੱਕਰ ਕਾਬੂ ! 

* ਪੁਲਿਸ ਵਲੋਂ ਚਲਾਈ ਗੋਲੀ ਨਾਲ ਨਸ਼ਾ ਤਸੱਕਰ ਜ਼ਖਮੀ * 

ਹੁਸ਼ਿਆਰਪੁਰ, 9 ਮਈ (ਤਰਸੇਮ ਦੀਵਾਨਾ )

ਹੁਸ਼ਿਆਰਪੁਰ ਪੁਲਿਸ ਨੇ ਊਨਾ ਰੋਡ ‘ਤੇ ਜਹਾਨ ਖੇਲਾਂ ਨਜ਼ਦੀਕ ਹੋਏ ਇੱਕ ਪੁਲਿਸ ਮੁਕਾਬਲੇ ਦੌਰਾਨ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਇਸ ਨਸ਼ਾ ਤਸਕਰ ਨੂੰ ਰੋਕੇ ਜਾਣ ‘ਤੇ ਉਸ ਨੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਜਿਸ ਦੇ ਪੁਲਿਸ ਵਲੋਂ ਜਵਾਬੀ ਕਾਰਵਾਈ ਵਿੱਚ ਨਸ਼ਾ ਤਸਕਰ ਜਖਮੀ ਹੋ ਗਿਆ ਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ | ਇਸ ਸਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਾ: ਮੁਕੇਸ਼ ਕੁਮਾਰ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਨੇ ਦੱਸਿਆ ਕਿ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਆਰੰਭੀ ਮੁਹਿੰਮ ਵਿੱਚ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਸੁਖਨਿੰਦਰ ਸਿੰਘ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਤਫਤੀਸ਼ ਵੱਲੋ ਸਮੇਤ ਇੰਸਪੈਕਟਰ ਸੀ.ਆਈ.ਏ., ਪੁਲਿਸ ਪਾਰਟੀ ਨਾਕਾਬੰਦੀ ਲਈ ਊਨਾ ਰੋਡ ‘ਤੇ ਅੱਡਾ ਚੱਕ ਸਾਧੂ ਮੌਜੂਦ ਸੀ ਤਾਂ ਇੱਕ ਨਸ਼ਾ ਤਸੱਕਰ ਤੀਰਥ ਉਰਫ ਮੱਲ ਜੋ ਕਿ

ਥਾਣਾ ਸਦਰ ਨੂੰ ਨਸ਼ੇ ਦੇ ਹੋਰ ਮੁਕੱਦਮਿਆਂ ਵਿੱਚ ਵੀ ਲੋੜੀਦਾ ਸੀ ਨਸ਼ਾ ਤਸਕਰ ਪਿੰਡ ਬਿਛੋਹੀ ਤੋਂ ਪਿੰਡ ਚੱਕ ਸਾਧੂ ਸਾਇਡ ਨੂੰ ਆਪਣੀ ਐਕਟਿਵਾ ਤੇ ਆ ਰਿਹਾ ਸੀ ਜਿਸਨੂੰ ਇੰਚਾਰਜ ਸੀ.ਆਈ.ਏ. ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਉਕਤ ਨੌਜਵਾਨ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਜਿਸਤੇ ਉਸ ਨੌਜਵਾਨ ਨੇ ਮੌਕੇ ਤੋਂ ਭੱਜਕੇ ਆਪਣੇ ਪਿਸਤੋਲ ਨਾਲ ਪੁਲਿਸ ਪਾਰਟੀ ਤੇ 2 ਫਾਇਰ ਕਰ ਦਿੱਤੇ ਜਿਸਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਪਹਿਲਾ ਹਵਾਈ ਫਾਇਰ ਇੰਸਪੈਕਟਰ ਗੁਰਪ੍ਰੀਤ ਵਲੋਂ ਅਤੇ ਦੂਸਰਾ ਸਿਪਾਹੀ ਨਵੀਨ ਕੁਮਾਰ ਨੇ ਆਪਣੇ ਸਰਵਿਸ ਪਿਸਟਲਾਂ ਰਾਹੀਂ ਕੀਤੇ ਜਿਸਦੇ ਬਾਵਜੂਦ ਵੀ ਉਕਤ ਵਿਅਕਤੀ ਨੇ ਭੱਜਣ ਅਤੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਿਰ ਸਿੱਧਾ ਫਾਇਰ ਕੀਤਾ ਜਿਸਤੇ ਇੰਸਪੈਕਟਰ ਸੀ.ਆਈ.ਏ ਨੇ ਆਪਣੀ ਅਤੇ ਆਪਣੀ ਪੁਲਿਸ ਪਾਰਟੀ ਦੀ ਨਿੱਜੀ ਰੱਖਿਆ ਕਰਦੇ ਹੋਏ ਜਵਾਬੀ ਕਾਰਵਾਈ ਕਰਦੇ ਹੋਏ 02 ਰੋਂਦ ਫਾਇਰ ਕੀਤੇ ਜਿਸ ਵਿੱਚੋ ਇੱਕ ਫਾਇਰ ਉਕਤ ਵਿਅਕਤੀ ਦੀ ਲੱਤ ਵਿੱਚ ਵੱਜਾ ਅਤੇ ਉਕਤ ਵਿਅਕਤੀ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਜਿਸਨੂੰ ਕਾਬੂ ਕਰਨ ‘ਤੇ ਉਸਨੇ ਆਪਣਾ ਨਾਮ ਤੀਰਥ ਰਾਮ ਉਰਫ ਮੱਲ ਦੱਸਿਆ । ਇਸ ਮੌਕੇ ਇੰਸਪੈਕਟਰ ਸੀ.ਆਈ.ਏ. ਨੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਉਸ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ ਸਮੇਤ 01 ਜਿੰਦਾ ਰੋਂਦ 32 ਬੋਰ ਲੋਡ ਸੁਦਾ ਬਰਾਮਦ ਕੀਤਾ ਅਤੇ ਐਕਟਿਵਾ ਦੀ ਡਿੱਗੀ ਵਿੱਚੋਂ 146 ਗ੍ਰਾਮ ਹੈਰੋਇਨ ਬਰਾਮਾਦ ਕੀਤੀ । ਪੁਲਿਸ ਅਧਿਕਾਰੀਆਂ ਣੇ ਦੱਸਿਆ ਕਿ

ਉਕਤ ਵਿਅਕਤੀ ਤੇ ਥਾਣਾ ਸਦਰ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜ਼ਖਮੀ ਹੋਏ ਤੀਰਥ ਰਾਮ ਉਰਫ ਮੱਲ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਮੁੱਢਲੀ ਸਹਾਇਤਾ ਦੇਣ ਲਈ ਦਾਖਲ ਕਰਵਾਇਆ ਗਿਆ ਜਿਸਦੀ ਹੁਣ ਠੀਕ ਹੋਣ ਤੇ ਹੀ ਤਫਤੀਸ਼ ਕੀਤੀ ਜਾਵੇਗੀ

Leave a Reply

Your email address will not be published. Required fields are marked *