ਉਤਰਾਖੰਡ: ਆਦਿ ਕੈਲਾਸ਼ ਯਾਤਰਾ ਹੋ ਰਹੀ ਹੈ 2 ਮਈ ਤੋਂ ਸ਼ੁਰੂ, ਸ਼ਰਧਾਲੂਆਂ ਲਈ ਬੜੀ ਖਬਰ

ਜਲੰਧਰ/ਪਿਥੌਰਾਗੜ੍ਹ: 25 ਅਪ੍ਰੈਲ (ਸੁਨੀਲ) ਹਰ ਵਾਰ ਦੀ ਤਰਹਾਂ ਹੋਣ ਵਾਲੀ ਆਦੀ ਕਿ ਲਾਸ਼ ਯਾਤਰਾ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਆਦਿ ਕੈਲਾਸ਼ ਯਾਤਰਾ ਅਧਿਕਾਰਤ ਤੌਰ ‘ਤੇ 2 ਮਈ ਨੂੰ ਇੱਕ ਪਰੰਪਰਿਕ ਧਾਰਮਿਕ ਸਮਾਰੋਹ ਨਾਲ ਸ਼ੁਰੂ ਹੋਵੇਗੀ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਧਾਰਚੂਲਾ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਮਨਜੀਤ ਸਿੰਘ ਨੇ ਕਿਹਾ ਕਿ ਯਾਤਰਾ ਲਈ ‘ਇਨਰ ਲਾਈਨ ਪਰਮਿਟ’ ਜਾਰੀ ਕਰਨ ਦਾ ਕੰਮ 30 ਅਪ੍ਰੈਲ ਤੋਂ ਧਾਰਚੂਲਾ ਵਿੱਚ ਸ਼ੁਰੂ ਹੋਵੇਗਾ।
