ਫਿਰੋਜ਼ਪੁਰ, ਸਿਟੀ ਮੰਡਲ ਪੈਨਸ਼ਨਰ ਯੂਨੀਅਨ (ਪਾਵਰ ਕਾਮ) ਦੀ ਹੋਈ ਹੰਗਾਮੀ ਮੀਟਿੰਗ

ਫਿਰੋਜ਼ਪੁਰ 15 ਮਾਰਚ ,

ਅੱਜ ਸਿਟੀ ਮੰਡਲ ਫਿਰੋਜਪੁਰ ਪੈਨਸ਼ਨਰ ਯੂਨੀਅਨ (ਪਾਵਰ ਕਾਮ)ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚxcn ਸਿਟੀ ਦੇ ਰੱਵਈਏ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ।ਜਿਸ ਵਿੱਚ ਕਲ 14 ਮਾਰਚ ਨੂੰ xcn ਸਿਟੀ ਜਲਦੀ ਮੀਟਿੰਗ ਵਿੱਚੋਂ ਉਠ ਕੇ ਚਲਾ ਗਿਆ। ਜਿਸ ਦੀ ਅੱਜ ਮੀਟਿੰਗ ਵਿੱਚ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ। Xcn ਦਾ ਰਵਈਆ ਜਥੇਬੰਦੀ ਨਾਲ ਸਹੀ ਨਾ ਹੋਣ ਕਾਰਨ ਅਤੇ ਪੈਨਸ਼ਨਰਾਂ ਦੇ ਬਕਾਏ ਪਏ ਕੰਮਾਂ ਵਿੱਚ ਦੇਰੀ ਕਾਰਨ ਦੇ ਵਿਰੋਧ ਵਿਚ 20 ਮਾਰਚ ਤੱਕ ਦਾ ਮੰਗ ਪੱਤਰ ਦੇਣ ਦਾ ਨੋਟਿਸ ਦਿੱਤਾ ਗਿਆ। ਜੇਕਰ ਮਿੱਥੇ ਸਮਾਂ ਵਿਚ ਜਥੇਬੰਦੀ ਨੂੰ ਮੀਟਿੰਗ ਨਾ ਦਿੱਤੀ ਤਾਂ ਮਿਤੀ 21ਮਾਰਚ ਨੂੰ xcn ਸਿਟੀ ਡਵੀਜ਼ਨ ਵਿਖੇ ਵਿਸ਼ਾਲ ਧਰਨਾ ਦਿਤਾ ਜਾਵੇਗਾ। ਅੱਜ ਦੀ ਹੰਗਾਮੀ ਮੀਟਿੰਗ ਵਿੱਚ ਹਾਜ਼ਰ ਮੈਂਬਰ ਦੇ ਨਾਮ ਇਸ ਪ੍ਰਕਾਰ ਹਨ।
ਚਨੰਣ ਸਿੰਘ ਪ੍ਰਧਾਨ, ਗੁਰਮੁੱਖ ਸਿੰਘ, ਸ਼ਾਮ ਸਿੰਘ ਸਕੱਤਰ, ਬਿਸ਼ਨ ਸਿੰਘ, ਕੋਮਲ ਸਿੰਘ, ਗੁਰਬਖਸ਼ ਸਿੰਘ ਅਤੇ ਕਸ਼ਮੀਰ ਚੰਦ ਸ਼ਾਮਲ ਹੋਏ।

Leave a Reply

Your email address will not be published. Required fields are marked *