ਕਰਨਲ ਬਾਠ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਇਹਨਾਂ ਪੁਲਿਸ ਵਾਲਿਆਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ: ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ

ਪਟਿਆਲਾ (ਬਿਊਰੋ) ਇੱਕ ਬੱਚਾ ਕਿਡਨੈਪਿੰਗ ਆਲੇ ਮਾਮਲੇ ਵਿੱਚ ਇਹਨਾਂ ਪੁਲਿਸ ਵਾਲਿਆਂ ਨੇ ਕੈਨੇਡਾ ਤੋਂ ਆਏ ਕਿਡਨੈਪਰ ਨੌਜਵਾਨ ਨੂੰ ਠੀਕ ਠਾਕ ਗਿਰਫ਼ਤਾਰ ਕਰ ਲਿਆ ਸੀ! ਬਾਅਦ ਵਿੱਚ ਮੋਢਿਆਂ ‘ਤੇ ਸਟਾਰ ਵਧਾਉਣ ਦੀ ਨੀਅਤ ਨਾਲ ਓਸ ਵਿਚਾਰੇ ਨੂੰ ਗੋਲੀਆਂ ਮਾਰ ਕੇ ਐਨਕਾਊਂਟਰ ਵਿਖਾ ਦਿੱਤਾ! ਓਧਰੋਂ ਪੰਜਾਬ ਦੇ ਹੁਣ ਤੱਕ ਦੇ ਫੇਲ੍ਹ ਸਾਬਤ ਹੋ ਰਹੇ ਮੁੱਖ ਮੰਤਰੀ ਨੇ ਵੀ ਝੱਟ ਹੀ ਇਹਨਾਂ ਨੂੰ ਤਰੱਕੀਆਂ ਅਤੇ ਦਸ ਦਸ ਲੱਖ ਰੁਪੈ ਇਨਾਮ ਦੇਣ ਦੀ ਬੱਜਰ ਗ਼ਲਤੀ ਕਰ ਦਿੱਤੀ! ਜਿਸ ਨੇ ਇਹਨਾਂ ਦਾ ਐਨਾ ਕੁ ਦਿਮਾਗ਼ ਖ਼ਰਾਬ ਕੀਤਾ ਕਿ ਸਮੁੱਚੇ ਪੁਲਿਸ ਪ੍ਰਸ਼ਾਸਨ ਦੇ ਨਾਂਅ ‘ਤੇ ਕਲੰਕ ਬਣੇ ਇਹ ਚਾਰੇ ਸਿਰਫਿਰੇ ਅਤੇ ਇਹਨਾਂ ਦੇ ਨਾਲ ਚੱਲ ਰਹੇ ਅੱਠ ਹੋਰ ਨਿਰਦਈ ਸਿਰਫਿਰਿਆਂ ਨੇ ਰੱਜ ਕੇ ਸ਼ਰਾਬ ਪੀਤੀ ਅਤੇ ਢਾਬੇ ‘ਤੇ ਆ ਕੇ ਹੁੜਦੰਗ ਮਚਾਉਣ ਅਤੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਨ ਦੀ ਕਰਤੂਤ ਕਰਦਿਆਂ ਹੋਇਆਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਵਾਲੀ ਘਟੀਆ ਦਰਜੇ ਦੀ ਕਰਤੂਤ ਨੂੰ ਅੰਜਾਮ ਦੇ ਦਿੱਤਾ! ਜਿਸ ਦਾ ਸਬੂਤ ਕਰਨਲ ਦੀ ਪਤਨੀ ਨਾਲ ਵੀਡੀਓ ਕਾਲ ‘ਤੇ ਇਹਨਾਂ ਵੱਲੋਂ ਮੰਗੀ ਜਾ ਰਹੀ ਮਾਫ਼ੀ ਹੈ! ਜਿਸ ਵਿੱਚ ਇਹ ਕਹਿੰਦੇ ਹਨ ਕਿ ਸਾਨੂੰ ਨਹੀਂ ਪਤਾ ਸੀ ਕਿ ਓਹ ਸ਼ਖਸ ਫੌਜ ਦੇ ਵੱਡੇ ਅਫ਼ਸਰ ਹਨ! ਜਿਸ ਕਰਕੇ ਸਾਡੇ ਕੋਲੋਂ ਇਹ ਗ਼ਲਤੀ ਹੋ ਗਈ! ਜਿਸਦਾ ਸਾਫ਼ ਮਤਲਬ ਹੈ ਕਿ ਕਰਨਲ ਬਾਠ ਦੀ ਜਗ੍ਹਾ ਜੇਕਰ ਕੋਈ ਹੋਰ ਆਮ ਇਨਸਾਨ ਜਾਂ ਕੋਈ ਛੋਟਾ ਮੋਟਾ ਅਧਿਕਾਰੀ, ਕਰਮਚਾਰੀ ਜਾਂ ਛੋਟਾ ਮੁਲਾਜ਼ਮ ਹੁੰਦਾ ਤਾਂ ਓਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਣੀ ਸੀ! ਇਸ ਲਈ ਜੇਕਰ ਇਹਨਾਂ ਲੋਕਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਫ਼ੇਰ ਸੋਚਣ ਵਾਲੀ ਗੱਲ ਹੈ ਕਿ ਨਾਲ ਲੱਗਦੇ ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਅੰਦਾਜ਼ਾ ਲਾਓ ਕਿ ਸਾਡੇ ਦੇਸ਼ ਦੀ ਰਖਵਾਲੀ ਕਰਨ ਵਾਲੇ ਫ਼ੌਜੀ ਵੀਰਾਂ ਦੇ ਮਾਣ ਸਤਿਕਾਰ ਅਤੇ ਓਹਨਾਂ ਦੇ ਅਕਸ ਪ੍ਰਤੀ ਕੀ ਮੈਸੇਜ ਜਾਵੇਗਾ ? ਓਹ ਦੇਸ਼ ਸਾਡੇ ਫ਼ੌਜੀਆਂ ਨੂੰ ਹੀਰੋ ਨਹੀਂ ਬਲਕਿ ਜ਼ੀਰੋ ਸਮਝਣ ਲੱਗ ਸਕਦੇ ਹਨ!ਅਸਲ ਵਿੱਚ ਮਿਲ ਰਹੀਆਂ ਖ਼ਬਰਾਂ ਅਨੁਸਾਰ ਇਹਨਾਂ ਨੇ ਜਿਹੜਾ ਕਿਸੇ ਮਾਪਿਆਂ ਦਾ ਪੁੱਤ ਨਜਾਇਜ਼ ਕਤਲ ਕੀਤਾ ਹੈ! ਓਸ ਦੀ ਸਜ਼ਾ ਪ੍ਰਮਾਤਮਾ ਨੇ ਇਹਨਾਂ ਨੂੰ ਨਾਲ ਦੀ ਨਾਲ ਹੀ ਦੇ ਦਿੱਤੀ ਹੈ! ਇਹ ਸਾਰੇ ਬਾਰਾਂ ਦੇ ਬਾਰਾਂ ਬੰਦੇ ਡਿਸਮਿਸ ਕਰਕੇ ਜੇਲ੍ਹ ਵਿੱਚ ਭੇਜ ਕੇ ਇਹਨਾਂ ‘ਤੇ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਣਾ ਚਾਹੀਦਾ ਹੈ! ਇਹ ਤਿਲ ਭਰ ਬੰਦੇ ਸਾਰੇ ਪੁਲਿਸ ਪ੍ਰਸ਼ਾਸਨ ਦੇ ਨਾਂਅ ‘ਤੇ ਕਲੰਕ ਸਾਬਤ ਹੋ ਰਹੇ ਹਨ ਤੇ ਇਹ ਮਾਮਲਾ ਹੁਣ ਫੌਜ ਬਨਾਮ ਪੁਲਿਸ ਨਹੀਂ ਬਲਕਿ ਇਹ ਮਸਲਾ ਪੰਜਾਬ ਦਾ ਅਤੇ ਪੰਜਾਬ ਦੇ ਸਾਰੇ ਲੋਕਾਂ ਦਾ ਹੈ!
