ਝਾਰਖੰਡ ਪੁਲਿਸ ਨੇ NTPC ਅਧਿਕਾਰੀ ਦੇ ਕਤਲ ਦੇ ਦੋਸ਼ ਵਿੱਚ ਚਾਰ ਕੀਤੇ ਕਾਬੂ

ਹਜ਼ਾਰੀਬਾਗ (ਝਾਰਖੰਡ): 24 ਮਾਰਚ (ਬਿਊਰੋ) ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਤੋ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਦੋਸ਼ ਵਿੱਚ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਝਾਰਖੰਡ ਦੀ ਹਜ਼ਾਰੀ ਬਾਗ ਵਿੱਚ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਦੇ ਇੱਕ ਅਧਿਕਾਰੀ ਦੇ ਕਤਲ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਐਨਟੀਪੀਸੀ ਦੇ ਕੇਰੇਦਾਰੀ ਕੋਲਾ ਖਾਨ ਪ੍ਰੋਜੈਕਟ ਦੇ ਡਿਪਟੀ ਜਨਰਲ ਮੈਨੇਜਰ (ਡਿਸਪੈਚ) ਕੁਮਾਰ ਗੌਰਵ (42) ਦੀ 8 ਮਾਰਚ ਨੂੰ ਕਟਕਾਮਦਾਗ ਪੁਲਿਸ ਸਟੇਸ਼ਨ ਖੇਤਰ ਦੇ ਫਤਹਿ ਮੋਡ ਨੇੜੇ ਇੱਕ ਮੋਟਰਸਾਈਕਲ ਸਵਾਰ ਦੋ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
