ਦਿੱਲੀ: ਅਚਾਨਕ ਗੋਲੀ ਚੱਲਣ ਨਾਲ ਜਖਮੀ ਹੋਏ ਕਾਂਸਟੇਬਲ ਦੀ ਹੋਈ ਮੌਤ 

ਦਿੱਲੀ: ਅਚਾਨਕ ਗੋਲੀ ਚੱਲਣ ਨਾਲ ਜਖਮੀ ਹੋਏ ਕਾਂਸਟੇਬਲ ਦੀ ਹੋਈ ਮੌਤ 

ਨਵੀਂ ਦਿੱਲੀ: 24 ਮਾਰਚ (ਬਿਊਰੋ) ਬੀਤੇ ਦਿਨੀ ਡਿਊਟੀ ਕਰ ਰਹੇ ਕਾਨਸਟੇਬਲ ਤੋਂ ਅਚਾਨਕ ਗੋਲੀ ਚੱਲਣ ਨਾਲ ਉਹ ਜਖਮੀ ਹੋ ਗਿਆ ਸੀ ਅਤੇ ਜੇਰੇ ਇਲਾਜ ਸੀ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਾਲੇ ਦਿਨ ਪੁਲਿਸ ਕੰਟਰੋਲ ਰੂਮ (ਪੀਸੀਆਰ) ਯੂਨਿਟ ਦੇ ਇੱਕ ਕਾਂਸਟੇਬਲ ਦੀ ਡਿਊਟੀ ਕਰਦੇ ਹੋਏ ਮੌਤ ਹੋ ਗਈ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਦੀ ਪਛਾਣ ਨਿਖਿਲ ਯਾਦਵ ਵਜੋਂ ਹੋਈ ਹੈ ਅਤੇ ਉਹ ਪੀਸੀਆਰ ਦੇ ਪੱਛਮੀ ਜ਼ੋਨ ਵਿੱਚ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਸਰਕਾਰੀ ਡਿਊਟੀ ਨਿਭਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

Leave a Reply

Your email address will not be published. Required fields are marked *