ਯੂਪੀ ਵਿੱਚ ਪਤਨੀ ਨੇ ਕੀਤਾ ਰਿਸ਼ਤਿਆਂ ਨੂੰ ਤਾਰ ਤਾਰ, ਪ੍ਰੇਮੀ ਨਾਲ ਮਿਲ ਪਤੀ ਦੇ ਕਤਲ ਦੀ ਸੁਪਾਰੀ ਦੇ ਕਰਵਾਇਆ, ਕਤਲ

ਯੂਪੀ ਵਿੱਚ ਪਤਨੀ ਨੇ ਕੀਤਾ ਰਿਸ਼ਤਿਆਂ ਨੂੰ ਤਾਰ ਤਾਰ, ਪ੍ਰੇਮੀ ਨਾਲ ਮਿਲ ਪਤੀ ਦੇ ਕਤਲ ਦੀ ਸੁਪਾਰੀ ਦੇ ਕਰਵਾਇਆ, ਕਤਲ

ਔਰਈਆ (ਯੂਪੀ): 24 ਮਾਰਚ (ਬਿਊਰੋ) ਬੀਤੇ ਦਿਨੀ ਇੱਕ ਪਤਨੀ ਵੱਲੋਂ ਪਤੀ ਨੂੰ ਮਾਰ ਕੇ ਟੁਕੜੇ ਕਰਕੇ ਡਰੰਮ ਵਿੱਚ ਪਾ ਦਿੱਤੇ ਸੀ। ਅਜਿਹੀਆਂ ਖਬਰਾਂ ਸੋਸ਼ਲ ਮੀਡੀਆ ਤੇ ਤੁਸੀਂ ਵੇਖਦੇ ਅਤੇ ਸੁਣਦੇ ਰਹਿੰਦੇ ਹੋ। ਅਜੀਹਾ ਹੀ ਇੱਕ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮੇਰਠ ਵਿੱਚ ਹੋਏ ਸੌਰਭ ਰਾਜਪੂਤ ਕਤਲ ਕੇਸ ਵਾਂਗ, ਔਰਈਆ ਜ਼ਿਲ੍ਹੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਸਹਾਰਾ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਉਸਦੀ ਪਤਨੀ ਨੇ ਉਸਦੇ ਪ੍ਰੇਮੀ ਦੀ ਮਦਦ ਨਾਲ ਮਾਰਨ ਦਾ ਠੇਕਾ ਦੇ ਕੇ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਇਸ ਮਾਮਲੇ ਵਿੱਚ, ਪੁਲਿਸ ਨੇ ਦੋਸ਼ੀ ਪਤਨੀ, ਉਸਦੇ ਪ੍ਰੇਮੀ ਅਤੇ ਪੈਸਿਆਂ ਲਈ ਕਤਲ ਕਰਨ ਵਾਲੇ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published. Required fields are marked *