ਕਾਂਗਰਸ ਨੇ ਲਾਏ ਪੰਜਾਬ ਸਰਕਾਰ ਤੇ ਆਰੋਪ ਕਿਹਾ, ਕਿਸਾਨਾਂ ਵਿਰੁੱਧ ਕਰ ਰਹੀ’ਕਾਇਰਾਨਾ ਕਾਰਵਾਈ’ 

ਕਾਂਗਰਸ ਨੇ ਲਾਏ ਪੰਜਾਬ ਸਰਕਾਰ ਤੇ ਆਰੋਪ ਕਿਹਾ, ਕਿਸਾਨਾਂ ਵਿਰੁੱਧ ਕਰ ਰਹੀ’ਕਾਇਰਾਨਾ ਕਾਰਵਾਈ’ 

ਚੰਡੀਗੜ੍ਹ: 19 ਮਾਰਚ (ਬਿਊਰੋ) ਕਾਂਗਰਸ ਨੇ ਪੰਜਾਬ ਸਰਕਾਰ ਤੇ ਗੰਭੀਰ ਆਰੋਪ ਲਗਾਉਂਦਿਆਂ ਹੋਇਆਂ ਕਿਹਾ ਬੁੱਧਵਾਰ ਨੂੰ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂਆਂ ਦੀ ਨਜ਼ਰਬੰਦੀ ਦੀ ਨਿੰਦਾ ਕੀਤੀ ਅਤੇ ਇਸਨੂੰ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ “ਕਾਇਰਤਾਪੂਰਨ ਕਾਰਵਾਈ” ਕਰਾਰ ਦਿੱਤਾ।ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨ ਸੰਗਠਨਾਂ ਦੇ ਆਗੂਆਂ ਵਿਰੁੱਧ ਪੰਜਾਬ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਅਤੇ ਇਸਨੂੰ ਸੂਬਾ ਸਰਕਾਰ ਦੀ “ਕਾਇਰਤਾਪੂਰਨ ਕਾਰਵਾਈ” ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਸਰਕਾਰ ਨੇ ਮੀਟਿੰਗ ਦੇ ਬਹਾਨੇ ਆਗੂਆਂ ਨੂੰ ਬੁਲਾਇਆ ਹੋਵੇ ਅਤੇ ਉਨ੍ਹਾਂ ਨੂੰ “ਗ੍ਰਿਫਤਾਰ” ਕੀਤਾ ਹੋਵੇ।

Leave a Reply

Your email address will not be published. Required fields are marked *