ਸੰਜੀਵ ਸ਼ਰਮਾ (ਪੀ ਸੀ ਐੱਸ) ਐੱਸ ਡੀ ਐੱਮ ਹੁਸ਼ਿਆਰਪੁਰ ਵਲੋਂ ਆਸ ਕਿਰਨ ਡਰੱਗ ਕਾਉਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦਾ ਅਚਨਚੇਤ ਨਿਰੀਖਣ ਦੌਰਾ।

ਸੰਜੀਵ ਸ਼ਰਮਾ (ਪੀ ਸੀ ਐੱਸ) ਐੱਸ ਡੀ ਐੱਮ ਹੁਸ਼ਿਆਰਪੁਰ ਵਲੋਂ ਆਸ ਕਿਰਨ ਡਰੱਗ ਕਾਉਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦਾ ਅਚਨਚੇਤ ਨਿਰੀਖਣ ਦੌਰਾ।

ਹੁਸ਼ਿਆਰਪੁਰ 11 ਮਾਰਚ ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਜੀਵ ਸ਼ਰਮਾ (ਪੀ ਸੀ ਐੱਸ) ਐੱਸ ਡੀ ਐੱਮ ਹੁਸ਼ਿਆਰਪੁਰ ਵਲੋਂ ਆਪਣੀ ਨਿਰੀਖਣ ਟੀਮ ਨੂੰ ਨਾਲ ਲੈ ਕੇ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 2001 ਤੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਉਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਦਾ ਅਚਨਚੇਤ ਨਿਰੀਖਣ ਦੌਰਾ ਕੀਤਾ ਗਿਆ। ਸੰਜੀਵ ਸ਼ਰਮਾ ਐੱਸ ਡੀ ਐੱਮ ਹੁਸ਼ਿਆਰਪੁਰ ਦੀ ਟੀਮ ਜਿਸ ਵਿੱਚ ਡਾ ਰਾਜ ਕੁਮਾਰ ਜਿਲ੍ਹਾ ਇੰਚਾਰਜ ਮਨੋਰੋਗ ਵਿਭਾਗ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਹੋਰ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਲੋਂ ਕੀਤੇ ਜਾਂਦੇ ਕਾਰਜ ਅਤੇ ਕੇਂਦਰ ਦਾ ਰਿਕਾਰਡ ਚੈੱਕ ਕੀਤਾ ਗਿਆ। ਉਨ੍ਹਾਂ ਵਲੋਂ ਇਲਾਜ ਕਰਵਾ ਰਹੇ ਵਿਅਕਤੀਆਂ ਤੋਂ ਵੀ ਕੇਂਦਰ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਲਈ ਗਈ। ਸੰਜੀਵ ਸ਼ਰਮਾ ਐੱਸ ਡੀ ਐੱਮ ਹੁਸ਼ਿਆਰਪੁਰ ਦੀ ਟੀਮ ਵਲੋਂ ਕੇਂਦਰ ਦੁਆਰਾ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰ ਵੀ ਸੁਚੱਜੇ ਢੰਗ ਨਾਲ ਚਲਾਉਣ ਲਈ ਕੁੱਝ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ ਦੇ ਐਡੀਸ਼ਨਲ ਜੋਨਲ ਸਕੱਤਰ ਡਾਕਟਰ ਅਰਬਿੰਦ ਸਿੰਘ ਧੂਤ ਵਲੋਂ ਸੰਸਥਾ ਦੁਆਰਾ ਪੰਜਾਬ ਸਰਕਾਰ ਦੇ ਦਿਸ਼ਾ ਨਿਰੇਦਸ਼ਾਂ ਅਨੁਸਾਰ ਹੋਰ ਵੀ ਵਧੀਆ ਤਰੀਕੇ ਨਾਲ ਕਾਰਜ ਕਰਨ ਲਈ ਬਚਨ ਵੱਧਤਾ ਪ੍ਰਗਟਾਈ। ਕੇਂਦਰ ਦੇ ਸਟਾਫ਼ ਹਰਵਿੰਦਰ ਸਿੰਘ ਨੰਗਲ ਈਸ਼ਰ, ਡਾ ਜਸਵਿੰਦਰ ਸਿੰਘ ਡੋਗਰਾ, ਖੇਤੀ ਮਾਹਿਰ ਡਾਕਟਰ ਅਰਬਿੰਦ ਸਿੰਘ ਧੂਤ, ਕੌਂਸਲਰ ਸ ਬਹਾਦਰ ਸਿੰਘ ਸਿੱਧੂ ਸਟੇਟ ਐਵਾਰਡੀ, ਜਸਪਾਲ ਸਿੰਘ, ਹਰਮਿੰਦਰ ਸਿੰਘ, ਰਾਜ ਕੁਮਾਰ ਨੇ ਸੰਜੀਵ ਸ਼ਰਮਾ ਐੱਸ ਡੀ ਐੱਮ ਹੁਸ਼ਿਆਰਪੁਰ, ਉਨ੍ਹਾਂ ਨਾਲ ਆਏ ਡਾ ਰਾਜ ਕੁਮਾਰ ਅਤੇ ਹੋਰ ਅਧਿਕਾਰੀਆਂ ਦਾ ਕੇਂਦਰ ਵਲੋਂ ਸਨਮਾਨ ਕੀਤਾ।

 

ਫੋਟੋ: ਸੰਜੀਵ ਸ਼ਰਮਾ (ਪੀ ਸੀ ਐੱਸ) ਐੱਸ ਡੀ ਐੱਮ ਹੁਸ਼ਿਆਰਪੁਰ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਹਰਵਿੰਦਰ ਸਿੰਘ ਨੰਗਲ ਈਸ਼ਰ ਅਤੇ ਸੰਸਥਾ ਦੇ ਅਹੁਦੇਦਾਰ। ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *