ਪੱਤਰਕਾਰ ਨਸੀਬ ਸਿੰਘ ਵਿਰਕ ਤੇ ਗੁੰਡਾ ਅਨਸਰਾਂ ਵੱਲੋਂ ਕਾਤਲਾਨਾ ਹਮਲਾ ਕਰਕੇ ਜਾਨੋ ਮਾਨ ਦੀ ਕੀਤੀ ਕੋਸ਼ਿਸ਼

ਪੱਤਰਕਾਰ ਨਸੀਬ ਸਿੰਘ ਵਿਰਕ ਤੇ ਗੁੰਡਾ ਅਨਸਰਾਂ ਵੱਲੋਂ ਕਾਤਲਾਨਾ ਹਮਲਾ ਕਰਕੇ ਜਾਨੋ ਮਾਨ ਦੀ ਕੀਤੀ ਕੋਸ਼ਿਸ਼

ਜਗਰਾਓਂ (ਸੁਨੀਲ)ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਵਿਰਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨਾਂ ਦੇ ਦੌਰਾਨ ਜਗਰਾਉਂ ਦੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਬਹੁਤ ਹੀ ਨਜ਼ਦੀਕੀ ਰਹੇ ਗੁੰਡਾ ਅਨਸਰਾਂ ਵੱਲੋਂ ਮੇਰੇ ਤੇ ਕਾਤਲਾਨਾ ਹਮਲਾ ਕਰਕੇ ਜਾਨੋ ਮਾਨ ਦੀ ਨੀਅਤ ਨਾਲ ਮੇਰੀ ਗੱਡੀ ਦੀ ਭੰਨ ਤੋੜ ਕੀਤੀ ਗਈ ਮੇਰੇ ਸੱਟਾਂ ਮਾਰੀਆਂ ਗਈਆਂ ਪਰ ਜਦੋਂ ਮੈਂ ਇਸ ਤੋਂ ਬਾਅਦ ਦਾਖਲ ਹੋਇਆ ਤਾਂ ਦਾਖਲ ਹੋਣ ਤੋਂ ਬਾਅਦ ਮੇਰੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਐਫਆਈਆਰ ਹੋਣ ਤੋਂ ਪਹਿਲਾਂ ਅਸੀਂ ਮੇਰੇ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਇੱਕ ਵੀਡੀਓ ਜਨਤਕ ਕੀਤੀ ਅਤੇ ਖੁਲਾਸਾ ਕੀਤਾ ਕਿ ਇਹ ਕੌਣ ਹਨ ਅਤੇ ਬੀਬੀ ਸਰਬਜੀਤ ਕੌਰ ਮਾਣੂਕੇ ਦਾ ਇਹਨਾਂ ਨਾਲ ਕੀ ਸਬੰਧ ਹੈ ਸਾਡੀ ਇਸ ਵੀਡੀਓ ਨੂੰ ਜਨਤਕ ਹੋਣ ਤੋਂ ਬਾਅਦ ਲਗਭਗ ਚਾਰ ਘੰਟੇ ਬਾਅਦ ਇੱਕ ਐਫਆਈਆਰ ਲਾਂਚ ਹੁੰਦੀ ਹੈ ਸਿਟੀ ਥਾਣਾ ਜਗਰਾਉਂ ਦੇ ਵਿੱਚ ਇਹ ਲਾਂਚ ਹੋਈ ਐਫ ਆਈਆਰ ਅਣਪਛਾਤੇ ਵਿਅਕਤੀਆਂ ਦੇ ਉੱਪਰ ਕੀਤੀ ਜਾਂਦੀ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਿਆਸੀ ਦਬਾਅ ਹੇਠ ਇਹਨਾਂ ਅਣਪਛਾਤੀ ਵਿਅਕਤੀਆਂ ਤੇ ਇਹ ਦਰਖਾਸਤ ਨੂੰ ਲੈ ਕੇ ਐਫ ਆਈਆਰ ਕੀਤੀ ਗਈ ਜੋ ਕਿ ਇੱਕ ਬਹੁਤ ਹੀ ਹੈਰਾਨੀਜਨਕ ਤੱਥ ਹੈ ਇਸ ਨੂੰ ਲੈ ਕੇ ਅਸੀਂ ਕੱਲ ਕੱਚਾ ਮਲਕ ਰੋਡ ਜਗਰਾਉਂ ਪੂੜੇ ਡਾ ਸਰਬਜੀਤ ਹਸਪਤਾਲ ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਨਾਲ ਅਤੇ ਜੱਥੇਬੰਦੀਆਂ ਦੇ ਆਗੂਆਂ ਦੀ ਮਦਦ ਨਾਲ ਮਾਣਯੋਗ ਐਸਐਸਪੀ ਸਾਹਿਬ ਜਗਰਾਓ ਨੂੰ ਇੱਕ ਮੈਮੋਰੰਡਮ ਪੱਤਰ ਦੇਣ ਜਾ ਰਹੇ ਹਾਂ ਅਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਵਿਰਕ ਆਪਣੇ ਸਾਰੇ ਹੀ ਬਹੁਤ ਸਤਿਕਾਰਯੋਗ ਸਾਥੀਆਂ ਨੂੰ ਛੋਟੇ ਵੱਡੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਇਸ ਸੱਚਾਈ ਦੀ ਲੜਾਈ ਦੇ ਵਿੱਚ ਜੋ ਕਿ ਮੈਂ ਹਲਕਾ ਵਿਧਾਇਕ ਦੇ ਖਿਲਾਫ ਵਿੱਢੀ ਹੋਈ ਹੈ ਚ ਮੇਰਾ ਸਾਥ ਦੇ ਕੇ ਮੈਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਮੈਂ ਅੱਗੇ ਵੀ ਪੂਰੀ ਦ੍ਰਿੜਤਾ ਨਾਲ ਹੌਸਲੇ ਨਾਲ ਸਰਕਾਰਾਂ ਦੇ ਮਾੜੇ ਮਨਸੂਬਿਆਂ ਦੇ ਖਿਲਾਫ ਆਪਣੀ ਕਲਮ ਨਾਲ ਲੋਕ ਮੁੱਦਿਆਂ ਨੂੰ ਜਨਤਕ ਕਰ ਸਕਾਂ ਧੰਨਵਾਦ

ਵੱਲੋਂ ਪੱਤਰਕਾਰ ਨਸੀਬ ਸਿੰਘ ਵਿਰਕ

97816 00601,9814169915

Leave a Reply

Your email address will not be published. Required fields are marked *