ਪੱਤਰਕਾਰ ਜਗਦੀਪ ਸਿੰਘ ਥਲੀ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ: ਸਮੂਹ ਪੱਤਰਕਾਰ ਭਾਈਚਾਰਾ

ਪੱਤਰਕਾਰ ਜਗਦੀਪ ਸਿੰਘ ਥਲੀ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ

ਫਗਵਾੜਾ (ਬਿਊਰੋ) ਪੱਤਰਕਾਰ ਜਗਦੀਪ ਸਿੰਘ ਥਲੀ ਇਕ ਇਮਾਨਦਾਰ ਪੱਤਰਕਾਰ ਹੈ ਤੇ ਉਸ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੱਲ ਫਗਵਾੜੇ ਢਾਬੇ ਦੀ ਕਵਰੇਜ ਵਾਲੀ ਵੀਡੀਓ ਵੇਖੀ ਜਿਸ ਵਿੱਚ ਢਾਬੇ ਦੇ ਗੁੰਡੇ ਅਤੇ ਪੁਲਿਸ ਪ੍ਰਸ਼ਾਸਨ ਮਿਲਿਆ ਹੋਇਆ ਨਜ਼ਰ ਆਇਆ ਦੋਵਾਂ ਦੀ ਰਲੀ ਮਿਲੀ ਭੁਗਤ ਕਰਕੇ ਆਏ ਦਿਨ ਉੱਥੇ ਆਮ ਲੋਕਾਂ ਦੀ ਲੁੱਟ ਹੁੰਦੀ ਹੈ ਜਿਸ ਦੀ ਵੀਰ ਵੱਲੋਂ ਕਵਰੇਜ ਕੀਤੀ ਗਈ ਅਤੇ ਢਾਬੇ ਵਾਲਿਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਪਰ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਵੀ ਨਾਕਾਮ ਅਤੇ ਲਾਚਾਰ ਨਜ਼ਰ ਆਇਆ

ਪੱਤਰਕਾਰਾਂ ਨਾਲ ਆਏ ਦਿਨ ਧੱਕਾ ਹੋਣ ਲੱਗ ਗਿਆ ਜਿਸ ਦਾ ਖਾਮਿਆਜਾ ਇੱਕ ਦਿਨ ਆਮ ਜਨਤਾ ਨੂੰ ਹੀ ਭੁਗਤਣਾ ਪੈਣਾ ਹੈ । ਸਰਕਾਰੀ ਸ਼ਹਿ ਦੇ ਗੁੰਡੇ ,ਸਰਕਾਰੀ ਤੰਤਰ, ਅਤੇ ਪੁੱਠੇ ਕੰਮ ਕਰਨ ਵਾਲੇ ਲੋਕਤੰਤਰ ਦੀ ਆਵਾਜ਼ ਪੱਤਰਕਾਰ ਨੂੰ ਦੱਬਣ ਦੀ ਕੋਸ਼ਿਸ਼ ਦੇ ਵਿੱਚ ਹਨ। ਦੱਬਣ ਦਵਾਂਗੇ ਤੇ ਨਾ ਪੱਤਰਕਾਰ ਭਾਈਚਾਰੇ ਨਾਲ ਧੱਕਾ ਹੋਣ ਦਿਆਂਗੇ। ਜਿੱਥੇ ਲੋੜ ਹੋਈ ਵੀਰ ਜਗਦੀਪ ਸਿੰਘ ਥਲੀ ਆਵਾਜ਼ ਮਾਰ ਲਈ ਮੋਢੇ ਨਾਲ ਮੋਢਾ ਲਾ ਕੇ ਖੜਾਗੇ। ਢਾਬੇ ਵਾਲੇ ਗੁੰਡਿਆਂ ਦੀ ਗੁੰਡਾਗਰਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ,ਇਸ ਲਈ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਚੰਗੇ ਅਤੇ ਸੱਚੇ ਪੱਤਰਕਾਰਾਂ ਦਾ ਸਾਥ ਜਰੂਰ ਦਿਆ ਕਰੋ ਮੈਂ ਇੱਕ ਪੱਤਰਕਾਰ ਹੋਣ ਦੇ ਨਾਲ ਨਾਲ ਇਨਸਾਫ ਜਰਨਲਿਸਟ ਵੈਲਵੇਅਰ ਸੋਸ਼ਲ ਮੀਡੀਆ ਵਰਕਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਵੀ ਆਪ ਸਭ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਫਗਵਾੜੇ ਪਹੁੰਚਣ ਲਈ ਤਿਆਰ ਰਹੋ ਜੀ

Leave a Reply

Your email address will not be published. Required fields are marked *