ਵਪਾਰੀਆਂ ਲਈ ਖੁਸ਼ਖਬਰੀ ਘਟਾਈਆਂ ਜਾਣਗੀਆਂ(ਜੀ,ਐਸ,ਟੀ) ਦਰਾਂ: ਸੀਤਾਰਮਨ

ਮੁੰਬਈ: 8 ਮਾਰਚ (ਬਿਊਰੋ) ਸ਼ਨੀਵਾਰ ਨੂੰ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੀਐਸਟੀ ਦਰਾਂ ਹੋਰ ਘਟਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਟੈਕਸ ਦਰਾਂ ਅਤੇ ਸਲੈਬਾਂ ਨੂੰ ਤਰਕਸੰਗਤ ਬਣਾਉਣ ਦਾ ਕੰਮ ਲਗਭਗ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ।ਉਨ੍ਹਾਂ ਕਿਹਾ ਕਿ 1 ਜੁਲਾਈ, 2017 ਨੂੰ ਜੀਐਸਟੀ ਲਾਗੂ ਹੋਣ ਵੇਲੇ ਰੈਵੇਨਿਊ ਨਿਊਟਰਲ ਰੇਟ (ਆਰਐਨਆਰ) 15.8 ਪ੍ਰਤੀਸ਼ਤ ਤੋਂ ਘਟਾ ਕੇ 2023 ਵਿੱਚ 11.4 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
