ਮਹਾਂ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ। 

ਮਹਾਂ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ। 

ਜਲੰਧਰ (ਸੁਨੀਲ)ਸ਼ਿਵਰਾਤਰੀ ਦਾ ਪੁਰਬ ਸਨਾਤਨ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਵੈਸੇ ਤਾਂ ਸਾਲ ਵਿੱਚ 12 ਸ਼ਿਵਰਾਤਰੀਆਂ ਹੁੰਦੀਆਂ ਹਨ ਪਰ ਜਿਹੜੀ ਫੱਗਣ ਮਹੀਨੇ ‘ਚ ਸ਼ਿਵਰਾਤਰੀ ਆਉਂਦੀ ਹੈ, ਉਸ ਨੂੰ ਮਹਾ ਸ਼ਿਵਰਾਤਰੀ ਕਿਹਾ ਜਾਂਦਾ ਹੈ।

ਫੱਗਣ ਮਹੀਨੇ ਸ਼ਿਵ ਜੀ ਅਤੇ ਪਾਰਵਤੀ ਜੀ ਦਾ ਵਿਆਹ ਹੋਇਆ ਸੀ। ਇਸ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਭਗਤ ਵਰਤ ਵੀ ਰੱਖਦੇ ਹਨ ਅਤੇ ਪੂਰਾ ਦਿਨ ਭੁੱਖੇ ਰਹਿ ਕੇ ਸ਼ਿਵ ਜੀ ਅਤੇ ਪਾਰਵਤੀ ਦੀ ਪੂਜਾ ਕਰਦੇ ਹਨ। ਇਸਦੇ ਨਾਲ ਹੀ, ਭਗਤ ਫਲ ਅਤੇ ਦੁੱਧ ਦਾ ਸੇਵਣ ਕਰਕੇ ਵਰਤ ਰੱਖਦੇ ਹਨ। ਇਸ ਦਿਨ ਲੋਕ ਦੁੱਧ-ਦਹੀਂ ਨੂੰ ਸ਼ਿਵਲਿੰਗ ‘ਤੇ ਚੜਾ ਕੇ ਅਭਿਸ਼ੇਕ ਕਰਦੇ ਹਨ।ਇਸ ਤੋਂ ਬਾਅਦ ਵੇਲ ਪੱਤਰ, ਸ਼ੰਮੀ ਪੱਤਰ, ਫਲ, ਦੁੱਧ ਅਤੇ ਧਤੂਰਾ ਵਰਗਾ ਸਮਾਨ ਚੜਾ ਕੇ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਰੀਰਕ ਦੁੱਖ ਅਤੇ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਪੂਰਾ ਹੁੰਦਾ ਹੈ। ਇਸ ਵਰਤ ਵਿੱਚ ਸਭ ਤੋਂ ਵੱਡਾ ਮੰਤਰ ‘ਓਮ ਨਮਸਿਵਾਏ ਦਾ ਹੈ। ਮਹਾ ਸ਼ਿਵਰਾਤਰੀ ਦੇ ਮੌਕੇ ‘ਤੇ ਭਗਵਾਨ ਭੋਲੇ ਸ਼ੰਕਰ ਕੁੱਲ ਲੋਕਾਈ ਨੂੰ ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖਸ਼ਣ। ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਆਪ ਸਭ ‘ਤੇ ਆਪ ਦੇ ਪਰਿਵਾਰ ਤੇ ਖੁਸ਼ੀਆਂ, ਪਿਆਰ , ਸਿਹਤ, ਦੌਲਤਮੰਦੀ, ਕਾਮਯਾਬੀ ਅਤੇ ਖੁਸ਼ਹਾਲੀ ਅਤੇ ਤੰਦਰੁਸਤੀ ਮੇਹਰ ਬਣੀ ਰਹੇ।

 

Leave a Reply

Your email address will not be published. Required fields are marked *