ਪੰਜਾਬ ਸਰਕਾਰ ਪਿੰਡਾ ਅਤੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਾਰਨ ਵਾਲੇ ਪੱਤਰਕਾਰਾਂ ਨੂੰ ਦੇਵੇ ਮਾਲੀ ਸਹਾਇਤਾ : ਖੋਸਲਾ

ਪੰਜਾਬ ਸਰਕਾਰ ਪਿੰਡਾ ਅਤੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਾਰਨ ਵਾਲੇ ਪੱਤਰਕਾਰਾਂ ਨੂੰ ਦੇਵੇ ਮਾਲੀ ਸਹਾਇਤਾ : ਖੋਸਲਾ

ਹੁਸ਼ਿਆਰਪੁਰ 22 ਫਰਵਰੀ ( ਤਰਸੇਮ ਦੀਵਾਨਾ ) ਭਾਰਤ ਦੇਸ਼ ਵਿੱਚ ਪੱਤਰਕਾਰ ਭਾਈਚਾਰੇ ਨੂੰ ਲੋਕਤੰਤਰ ਦੇ ਚੌਥੇ ਸਤੰਭ ਵਜੋਂ ਜਾਣਿਆ ਜਾਂਦਾ ਹੈ! ਪਰ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਇਹਨਾਂ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦੇ ਰਹੀਆਂ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੇਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਕਰਦੇ ਹੋਏ ਕਿਹਾ ਕਿ ਜਦੋਂ ਦੇਸ਼ ਅੰਦਰ ਲਾਕਡਾਊਨ ਲੱਗਾ ਹੋਇਆ ਸੀ ਤਾਂ ਪੱਤਰਕਾਰ ਭਾਈਚਾਰੇ ਨੇ ਆਪਣੇ ਆਪ ਨੂੰ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਨੂੰ ਜੋਖਮ ਵਿੱਚ ਪਾ ਕੇ ਹਰ ਇੱਕ ਖਬਰ ਦੀ ਕਵਰੇਜ ਕੀਤੀ ! ਪੱਤਰਕਾਰ ਭਾਈਚਾਰੇ ਨੂੰ ਭਾਵੇਂ ਰਾਤ ਦੇ 12 ਵਜੇ ਵੀ ਕੋਈ ਮੈਸੇਜ ਆ ਜਾਵੇ ਤਾਂ ਵੀ ਤੇ ਇਹ ਲੋਕ ਉਸ ਜਗ੍ਹਾ ਤੇ ਪਹਿਲ ਦੇ ਅਧਾਰ ਤੇ ਖ਼ਬਰ ਕਵਰ ਕਰਨ ਲਈ ਚਲੇ ਜਾਂਦੇ ਹਨ! ਪਰ ਅਫਸੋਸ ਹੈ ਕਿ ਸਰਕਾਰਾਂ ਇਹਨਾਂ ਦੇ ਕੰਮਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ! ਡੇਮੋਕਰੇਟਿਕ ਭਾਰਤੀਯ ਲੋਕ ਦਲ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੱਤਰਕਾਰ ਭਾਈਚਾਰੇ ਨੂੰ ਮਾਲੀ ਸਹਾਇਤਾ ਵਜੋਂ 20 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਤੇ ਇਹਨਾਂ ਦਾ ਜੀਵਨ ਬੀਮਾ ਕਰੇ ਅਤੇ ਇਨ੍ਹਾਂ ਨੂੰ ਪੈਨਸ਼ਨ ਵੀ ਲਈ ਜਾਵੇ! ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਅਸੀਂ ਬਹੁਤ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਵੀ ਮੰਗ ਪੱਤਰ ਦੇਵਾਂਗੇ!

 

Leave a Reply

Your email address will not be published. Required fields are marked *