ਸਾਈਬਰ ਕ੍ਰਾਈਮ ਉਹ ਅਪਰਾਧ ਹਨ ਜੋ ਇੰਟਰਨੈਟ ਕੰਪਿਊਟਰ ਜਾਂ ਡਿਜੀਟਲ ਟੈਕਨੋਲਜੀ ਰਾਹੀਂ ਕੀਤੇ ਜਾਂਦੇ ਹਨ। ਇਹ ਅਪਰਾਧ ਵਿਅਕਤੀਗਤ ਜਾਣਕਾਰੀ ਦੀ ਚੋਰੀ ,ਧੋਖਾ ਧੜੀ ਜਾਂ ਆਨਲਾਈਨ ਤੰਗ ਕਰਨ ਨਾਲ ਸੰਬੰਧਿਤ ਹੋ ਸਕਦੇ ਹਨ। ਫਿਸ਼ਿੰਗ ,ਹੈਕਿੰਗ ,ਆਈਡੀ ਦੀ ਚੋਰੀ ਇਹ ਇਸ ਦੀਆਂ ਕਿਸਮਾਂ ਹਨ ।ਇਸ ਦੇ ਬਹੁਤ ਭਾਰੀ ਨੁਕਸਾਨ ਹੁੰਦੇ ਹਨ ਜਿਵੇਂ ਵਿਅਕਤੀਗਤ ਜਾਣਕਾਰੀ ਦੀ ਗਲਤ ਵਰਤੋ, ਬੈਂਕ ਖਾਤਿਆਂ ਵਿੱਚੋਂ ਪੈਸੇ ਚੋਰੀ ਹੋਣਾ , ਮਨੋਵਿਗਿਆਨਕ ਤਨਾ ਜਾਂ ਡਿਪਰੈਸ਼ਨ ਬੱਚਿਆਂ ਅਤੇ ਨੌਜਵਾਨਾਂ ਦੀ ਮਨੋ ਤੇ ਬੁਰਾ ਪ੍ਰਭਾਵ ਪਾਉਂਦੇ ਹਨ ।ਇਸ ਤੋਂ ਬਚਣ ਲਈ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ ।ਐਂਟੀ ਵਾਇਰਸ ਸੋਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ।ਅਣਜਾਨ ਈਮੇਲ ਤੇ ਕਲਿੱਕ ਨਾ ਕਰੋ ।ਪਾਸਵਰਡ ਬਦਲਦੇ ਰਹੋ ਸਕੂਲਾਂ ਕਾਲਜਾਂ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਉਣੀ ਬਹੁਤ ਜਰੂਰੀ ਹੈ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਂਵਾਲ
