ਨਸ਼ੇ ਦੀ ਹਾਲਤ ਵਿੱਚ ਸਕੂਟੀ ਤੇ ਆ ਰਹੇ ਵਿਅਕਤੀ ਦਾ ਸਕੂਲ ਦੀ ਬੱਸ ਨਾਲ ਹੋਇਆ ਐਕਸੀਡੈਂਟ

ਨਸ਼ੇ ਦੀ ਹਾਲਤ ਵਿੱਚ ਸਕੂਟੀ ਤੇ ਆ ਰਹੇ ਵਿਅਕਤੀ ਦਾ ਸਕੂਲ ਦੀ ਬੱਸ ਨਾਲ ਹੋਇਆ ਐਕਸੀਡੈਂਟ

ਸਕੂਲ ਦੇ ਪ੍ਰਿੰਸੀਪਲ ਵੱਲੋਂ ਕੀਤੀ ਗਈ 50,000 ਦੀ ਮਦਦ

ਮੁਕੇਰੀਆਂ: 25 ਜਨਵਰੀ (ਸੁਨੀਲ ਕੁਮਾਰ)ਬੀਤੇ ਦਿਨ ਮੁਕੇਰੀਆਂ ਦੇ ਭੰਗਾਲਾ ਵਿਖੇ ਇੱਕ ਵਿਅਕਤੀ ਅਰਜਨ ਮਸੀਹ ਜਿਹੜਾ ਪਿੰਡ ਚੰਡਵਾਲ ਦਾ ਰਹਿਣ ਵਾਲਾ ਸੀ ਨਸ਼ੇ ਦੀ ਹਾਲਤ ਵਿੱਚ ਸਕੂਟੀ ਤੇ ਰੋਂਗ ਸਾਈਡ ਤੋਂ ਆ ਰਿਹਾ ਸੀ ਉੱਧਰੋਂ ਇੱਕ ਸਕੂਲ ਦੀ ਬੱਸ ਜੋ ਬੱਚਿਆਂ ਨੂੰ ਛੱਡ ਕੇ ਰੰਗੇ ਮੋੜ ਵੱਲੋਂ ਆ ਰਹੀ ਸੀ ਇਹਨਾਂ ਦੀ ਆਪਸੀ ਟੱਕਰ ਹੋ ਗਈ। ਪਰ ਓਸੇ ਵਕਤ ਇਨਸਾਨੀਅਤ ਵਿਖਾਂਦੇ ਹੋਏ ਘਾਇਲ ਹੋਏ ਵਿਅਕਤੀ ਨੂੰ ਸਕੂਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਉਸੇ ਬੱਸ ਵਿੱਚ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਡਾਕਟਰ ਦੀ ਰਿਪੋਰਟ ਅਨੁਸਾਰ ਘਾਇਲ ਹੋਏ ਬੰਦੇ ਨੇ ਦਾਰੂ ਦਾ ਸੇਵਨ ਕੀਤਾ ਹੋਇਆ ਸੀ ਅਤੇ ਬਹੁਤ ਨਸ਼ੇ ਦੀ ਹਾਲਾਤ ਵਿੱਚ ਸੀ।ਪੁਲਿਸ ਦੀ ਪੁਸ਼ਟੀ ਅਨੁਸਾਰ ਇਸ ਵਿੱਚ ਸਕੂਲ ਬੱਸ ਦੀ ਜਾਂ ਸਕੂਲ ਦੀ ਕੋਈ ਵੀ ਗਲਤੀ ਸਾਹਮਣੇ ਨਹੀ ਆਈ।ਪਰ ਫਿਰ ਵੀ ਇਨਸਾਨੀਅਤ ਦੇ ਨਾਤੇ ਇਸ ਪਰਿਵਾਰ ਦੀ ਸਮਾਜ ਸੇਵੀ ਅਤੇ ਚੇਅਰਮੈਨ ਐਨਜੀਓ ਅਤੇ ਆਗੂ ਆਮ ਆਦਮੀ ਪਾਰਟੀ ਮੁਕੇਰੀਆਂ ( ਆਕਾਸ਼ ਸ਼ੇਰ ਗਿੱਲ ) ਦੀ ਮੌਜੂਦਗੀ ਵਿੱਚ ਸਕੂਲ ਦੀ ਪ੍ਰਿੰਸੀਪਲ ਵੱਲੋਂ ਇਹਨਾਂ ਨੂੰ 50.000 ਹਜ਼ਾਰ ਆਰਥਿਕ ਮਦਦ ਦਿੱਤੀ ਗਈ

Leave a Reply

Your email address will not be published. Required fields are marked *