ਖਰੜ ਦੇ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਸਹੂਲਤਾਂ ਨੂੰ ਤਰਸੇ ਮਰੀਜ਼
ਖਰੜ 3 ਜਨਵਰੀ (ਬਿਊਰੋ)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਮੈਡੀਕਲ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਕਿਉਂਕਿ ਖਰੜ ਸਿਵਲ ਹਸਪਤਾਲ ਦੇ ਵਿੱਚ ਨਾ ਤਾਂ ਜਰੂਰਤ ਮੰਦ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਮਿਲ ਰਹੀਆਂ ਹਨ ਨਾ ਹੀ ਉਨਾਂ ਦੇ ਟੈਸਟ ਅੰਦਰੋਂ ਹੋ ਰਹੇ ਹਨ ਇਥੋਂ ਤੱਕ ਕਿ ਜਰੂਰਤ ਮੰਦ ਔਰਤਾਂ ਜੋ ਕਿ ਪਿੰਡਾਂ ਤੋਂ ਆਉਂਦੀਆਂ ਹਨ ਉਹਨਾਂ ਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲਈ ਵੀ ਡਾਕਟਰਾਂ ਵੱਲੋਂ ਬਾਹਰ ਮੈਡੀਕਲ ਦੀ ਦੁਕਾਨਾਂ ਤੇ ਭੇਜਿਆ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਸਿਵਲ ਹਸਪਤਾਲ ਦੇ ਅੰਦਰ ਬੀਪੀ ਚੈੱਕ ਕਰਨ ਲਈ ਵੀ ਉਚੇਚੀ ਸੁਵਿਧਾ ਨਹੀਂ ਹੈ
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਖਰੜ ਦੇ ਪ੍ਰਧਾਨ ਸੁਭਾਸ਼ ਅਗਰਵਾਲ ਅਤੇ ਜਨਰਲ ਸਕੱਤਰ ਦਵਿੰਦਰ ਗੁਪਤਾ ਐਡਵੋਕੇਟ ਨਹੀਂ ਦੱਸਿਆ ਕਿ ਜਚਾ ਬੱਚਾ ਵਾਰਡ ਵਿੱਚ ਆਉਂਦੀਆਂ ਗਰਭਵਤੀ ਔਰਤਾਂ ਨੂੰ ਡਾਕਟਰਾਂ ਵੱਲੋਂ ਜਾਂ ਹੋਰ ਸਟਾਫ ਵੱਲੋਂ ਬੀਪੀ ਚੈੱਕ ਨਹੀਂ ਕਰਿਆ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਬਾਹਰ ਕਿਸੇ ਵੀ ਦੁਕਾਨ ਤੋਂ ਜਾਂ ਡਾਕਟਰ ਤੋਂ ਬੀਪੀ ਚੈੱਕ ਕਰਵਾ ਕੇ ਪਰਚੀ ਤੇ ਲਿਖਵਾ ਕੇ ਲੈ ਕੇ ਆਓ ਇਸ ਨਾਲ ਗਰਭਵਤੀ ਔਰਤਾਂ ਨੂੰ ਬਹੁਤ ਅੰਦਰ ਬਾਹਰ ਦੇ ਚੱਕਰ ਲਾਉਣੇ ਪੈਂਦੇ ਹਨ ਜਿਸ ਨਾਲ ਉਹ ਬਹੁਤ ਪਰੇਸ਼ਾਨ ਹੁੰਦੀਆਂ ਹਨ ਮੰਗ ਕੀਤੀ ਕਿ ਪੰਜਾਬ ਸਰਕਾਰ ਝੂਠੇ ਵਿਗਿਆਪਨਾ ਤੇ ਪੈਸੇ ਖਰਚਣ ਦੀ ਬਜਾਏ ਸਿਵਲ ਹਸਪਤਾਲਾਂ ਦੇ ਵਿੱਚ ਬੀਪੀ ਚੈੱਕ ਕਰਨ ਵਾਲੀਆਂ ਮਸ਼ੀਨਾਂ ਅਤੇ ਹੋਰ ਦਵਾਈਆਂ ਮੁਹਈਆ ਕਰਵਾਏ
ਉਹਨਾਂ ਕਿਹਾ ਕਿ ਕੁਝ ਡਾਕਟਰ ਮਰੀਜ਼ਾਂ ਨੂੰ ਜਬਰਦਸਤੀ ਆਪਣੀ ਮਨ ਪਸੰਦ ਦੀ ਲੈਬੋਰਟਰੀ ਤੋਂ ਬਾਹਰ ਤੋਂ ਟੈਸਟ ਕਰਵਾਉਣ ਲਈ ਮਜਬੂਰ ਕਰਦੇ ਹਨ ਤਾਂ ਕਿ ਉਹਨਾਂ ਨੂੰ ਮੋਟੀਆਂ ਮੋਟੀਆਂ ਕਮਿਸ਼ਨਰਾਂ ਮਿਲ ਸਕਣ ਉਹਨਾਂ ਮੰਗ ਕੀਤੀ ਕਿ ਇਹੋ ਜਿਹੇ ਡਾਕਟਰਾਂ ਤੇ ਨਥੇਲ ਕਸੀ ਜਾਏ ਤੇ ਜੋ ਡਾਕਟਰ ਅੰਦਰ ਦਵਾਈਆਂ ਹੁੰਦੇ ਹੋਏ ਵੀ ਬਾਹਰੋਂ ਦਵਾਈਆਂ ਮੰਗਵਾਉਂਦੇ ਹਨ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ
