ਈਕੋ ਬੁਲੇਟ ਰਾਈਡਰਜ਼ ਕਲੱਬ ਮੋਹਾਲੀ ਦਾ ਗਠਨ* 

*ਈਕੋ ਬੁਲੇਟ ਰਾਈਡਰਜ਼ ਕਲੱਬ ਮੋਹਾਲੀ ਦਾ ਗਠਨ* 

ਖਰੜ(ਬਿਊਰੋ ) ਖਰੜ ਵਿਖੇ ਸਮਾਜ ਸੇਵੀ ਸ੍ਰੀ ਰੋਹਿਤ ਮਿਸ਼ਰਾ ਦੀ ਤਰਫੋਂ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਬਾਈਕ ਰਾਇਡਰ੍ਸ ਨੂੰ ਲੈ ਕੇ ਈਕੋ ਬੁਲੇਟ ਰਾਈਡਰਜ਼ ਕਲੱਬ ਮੁਹਾਲੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਫਾਊਂਡਰ ਰੋਹਿਤ ਮਿਸ਼ਰਾ ਵਲੋਂ ਐਡਵੈਂਚਰ ਰਾਈਡਜ਼ ਦੇ ਕਨਵੀਨਰ ਸ੍ਰੀ ਮੋਹਿਤ ਰਾਜਲ ਅਤੇ ਸਰਦਾਰ ਪ੍ਰਭਜੋਤ ਸਿੰਘ ਨੂੰ ਸੋਸ਼ਲ ਅਵੇਅਰਨੈਸ ਰਾਈਡਸ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਸ਼੍ਰੀ ਮੋਹਿਤ ਰਾਜਲ ਨੇ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਕਲੱਬ ਦੀ ਤਰਫੋਂ ਹਰ ਮਹੀਨੇ ਅਡਵੈਂਚਰ ਰਾਇਡ ਤੇ ਫੈਮਿਲੀ ਕੰਪੇਨਿੰਗ ਕਰਿਆ ਕਰਾਂਗੇ ਤਾਂ ਜੋ ਸਮਾਜ ਵਿੱਚ ਆਪਸੀ ਪਿਆਰ ਅਤੇ ਏਕਤਾ ਬਧੇ ਸਰਦਾਰ ਪ੍ਰਭਜੋਤ ਸਿੰਘ ਨੇ ਕਲੱਬ ਦੇ ਫਾਊਂਡਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਕਲੱਬ ਦੀ ਤਰਫੋਂ ਅਸੀਂ ਸਮਾਜਿਕ ਬੁਰਾਈਆਂ ਦੇ ਖਿਲਾਫ ਤੇ ਜਾਗਰੂਕਤਾ ਰੈਲੀਆਂ ਦਾ ਆਯੋਜਨ ਕਰਾਂਗੇ, ਜਿਸ ਨਾਲ ਸਮਾਜ ਵਿੱਚੋਂ ਸਮਾਜਿਕ ਬੁਰਾਈਆਂ ਦਾ ਖਾਤਮਾ ਹੋ ਸਕੇ ਰੋਹਿਤ ਮਿਸ਼ਰਾ ਨੇ ਕਿਹਾ ਕਿ ਅਸੀਂ ਜਲਦੀ ਹੀ ਕਲੱਬ ਦੀ ਕਾਰਜਕਾਰੀ ਟੀਮ ਦਾ ਗਠਨ ਕਰਾਂਗੇ।

ਇਸ ਤੋਂ ਇਲਾਵਾ ਇਸ ਵਿਚ ਅਮਨ ਗਰਗ, ਡਾ: ਪ੍ਰਤਿਭਾ ਮਿਸ਼ਰਾ, ਨੀਤੂ ਧੀਮਾਨ ਅਤੇ ਕਲੱਬ ਮੈਂਬਰ ਹਾਜ਼ਰ ਸਨ |

Leave a Reply

Your email address will not be published. Required fields are marked *