ਬੰਗਲਾਦੇਸ਼ ਵਿੱਚ ਹਿੰਦੂਆ ਤੇ ਹੋ ਰਹੇ ਅੱਤਿਆਚਾਰ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਭੁਪਿੰਦਰ ਸਿੰਘ ਰਾਜੂ (ਜਿਲ੍ਹਾ ਪ੍ਰਧਾਨ ਸੀਫ਼) 

ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਜਲੰਧਰ ‘ਚ ਸੰਤ ਸਮਾਜ ਦੀ ਅਗਵਾਈ ‘ਚ ਕੱਢਿਆ ਗਿਆ, ਰੋਸ਼ ਮਾਰਚ 

ਬੰਗਲਾਦੇਸ਼ ਵਿੱਚ ਹਿੰਦੂਆ ਤੇ ਹੋ ਰਹੇ ਅੱਤਿਆਚਾਰ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਭੁਪਿੰਦਰ ਸਿੰਘ ਰਾਜੂ (ਜਿਲ੍ਹਾ ਪ੍ਰਧਾਨ ਸੀਫ਼) 

ਜਲੰਧਰ: 05 ਦਿਸੰਬਰ (ਸੁਨੀਲ ਕੁਮਾਰ)ਬੰਗਲਾਦੇਸ਼ ਵਿੱਚ ਹੋ ਰਹੇ ਹਿੰਦੁਆਂ ਉੱਤੇ ਹੋ ਰਹੇ ਜ਼ੁਲਮਾਂ ਦੇ ਵਿਰੋਧ ਵਿੱਚ ਅੱਜ ਜਲੰਧਰ ਵਿੱਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਸ਼ਡਿਊਲਡ ਕਾਸਟ ਏਕਤਾ ਇਮਪਾਵਰਮੈਂਟ ਫੋਰਮ (ਸ਼ੀਫ਼) ਦੇ ਕਾਰਜ ਕਰਤਾ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਸ਼ਡਿਊਲਡ ਕਾਸਟ ਏਕਤਾ ਇਮਪਾਵਰਮੈਂਟ ਫੋਰਮ (ਸੀਫ਼) ਦੇ ਭੁਪਿੰਦਰ ਸਿੰਘ ਰਾਜੂ (ਜ਼ਿਲ੍ਹਾ ਪ੍ਰਧਾਨ ਸੀਫ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੰਗਲਾਦੇਸ਼ ਵਿੱਚ ਜਿਸ ਤਰ੍ਹਾਂ ਹਿੰਦੂ ਭਾਈਚਾਰੇ ‘ਤੇ ਅੱਤਿਆਚਾਰ ਹੋ ਰਹੇ ਹਨ, ਅਸੀਂ ਉਹਨਾਂ ਉੱਤੇ ਹੋ ਰਹੇ ਜੁਲਮਾਂ ਦੀ ਸਖਤ ਨਿੰਦਿਆ ਕਰਦੇ ਹਾਂ ਅਤੇ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਬੰਗਲਾਦੇਸ਼ ਦੀ ਜ਼ਾਲਮ ਸਰਕਾਰ ਨੂੰ ਇਹ ਤਾੜਨਾ ਕਰਦੇ ਹਾਂ ਕਿ ਜੇਕਰ ਬੰਗਲਾਦੇਸ਼ ਦੀ ਜ਼ਾਲਮ ਸਰਕਾਰ ਨੇ ਇਹ ਅੱਤਿਆਚਾਰ ਨਾ ਰੋਕੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ। ਅੱਜ ਹਿੰਦੂਆ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਵੱਖ-ਵੱਖ ਜਥੇਬੰਦੀਆਂ ਨੇ ਇੱਕਜੁਟ ਹੋ ਕੇ ਧਰਨਾ ਦਿੱਤਾ।ਸ਼ਡਿਊਲਡ ਕਾਸਟ ਏਕਤਾ ਇਮਪਾਵਰਮੈਂਟ (ਸੀਫ਼) ਦੀ ਅਪੀਲ ‘ਤੇ ਜਲੰਧਰ ‘ਚ ਦਿੱਤੇ ਗਏ ਧਰਨੇ ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਕਈ ਜਥੇਬੰਦੀਆਂ ਨੇ ਵੀ ਸੜਕਾਂ ‘ਤੇ ਉਤੱਰ ਕੇ ਬੰਗਲਾਦੇਸ਼ ਦੀ ਜ਼ਾਲਿਮ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ।ਇਸੇ ਤਹਿਤ ਅੱਜ ਜਲੰਧਰ ਵਿੱਚ ਦਿੱਤੇ ਗਏ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ (ਐਸ,ਆਈ,ਐਫ) ਦੇ ਡਾ: ਅੰਬੇਡਕਰ ਵਿਚਾਰ ਸਭਾ ਦੇ ਪ੍ਰਧਾਨ ਸਾਹਿਲ ਭੱਲਾ, ਐਡਵੋਕੇਟ ਮੋਹੀਤ ਭਾਰਦਵਾਜ਼ (ਪ੍ਰਦੇਸ਼ ਅਧਿਅਕਸ਼ ਸ਼ੀਫ) ਸਤਿਗੁਰੂ ਕਬੀਰ ਸੇਵਾ ਸੰਘ ਤੋਂ ਜੇ.ਕੇ.ਸੋਨੀ, ਯੰਗ ਐਡਵੋਕੇਟ ਕਲੱਬ ਦੇ ਪ੍ਰਧਾਨ ਏਕਮ ਜੋਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ‘ਚ ਸਾਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਰੋਸ ਪ੍ਰਗਟ ਕੀਤਾ | ਬੰਗਲਾਦੇਸ਼ ਦੇ ਅੱਤਿਆਚਾਰਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਰੋਸ਼ ਪ੍ਰਦਰਸ਼ਨ ਵਿੱਚ ਵਕੀਲ ਭਾਈਚਾਰੇ ਨੇ ਵੀ ਵੱਧ ਚੜ੍ ਕੇ ਹਿੱਸਾ ਲਿਆ।

Leave a Reply

Your email address will not be published. Required fields are marked *