ਪਿੰਡ ਸੇਲਕੀਆਣਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਮੁੰਡੇ ਤੇ ਹਮਲਾ
ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ ਅੱਕ ਕੇ ਲੋਕਾਂ ਨੇ ਲਾਇਆ ਸੜਕ ਤੇ ਧਰਨਾ

ਫਿਲੋਰ (ਸੁਨੀਲ ਕੁਮਾਰ) ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਵਿਗੜਦਾ ਜਾ ਰਿਹਾ ਹੈ। ਇੰਜ ਲੱਗਦਾ ਹੈ ਕਿ ਹਮਲਾਵਰਾਂ ਨੂੰ ਤੇ ਚੋਰਾਂ ਨੂੰ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਹੈ। ਇਹੋ ਜਿਹਾ ਹੀ ਇੱਕ ਮਾਮਲਾ ਪਿੰਡ ਸੇਲਕਿਆਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਸ਼ਰੇਆਮ ਤੇਜ਼ ਹਥਿਆਰਾਂ ਨਾਲ ਗੁਰਦੀਪ ਨਾਮ ਦੇ ਮੁੰਡੇ ਤੇ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ । ਪੁਲੀਸ ਵੱਲੋਂ ਢਿੱਲੀ ਕਾਰਗੁਜ਼ਾਰੀ ਕਾਰਨ ਪਿੰਡ ਵਾਸੀਆਂ ਵੱਲੋਂ ਰੋਡ ਜਾਮ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਾਏ ਗਏ। ਫਿਰ ਮੌਕੇ ਤੇ ਪਹੁੰਚੇ Sho ਫਿਲੌਰ ਸੁਖਦੇਵ ਸਿੰਘ ਧਰਨਾ ਚੁਕਵਾਉਣ ਲਈ ਦਿੱਤਾ ਕਾਰਵਾਈ ਕਰਨ ਦਾ ਭਰੋਸਾ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਧਰਨਾ ਨਾ ਚੁੱਕਣ ਲਈ ਕਿਹਾ,ਡੀ ਐਸ ਪੀ ਫਿਲੌਰ ਵਲੋਂ ਧਰਨਾ ਚੁਕਵਾਉਣ ਲਈ ਦਿੱਤਾ ਪਿੰਡ ਸੇਲਕੀਆਣਾ ਦੇ ਲੋਕਾਂ ਨੂੰ ਭਰੋਸਾ
ਤਰੁੰਤ ਕੀਤੀ ਜਾਵੇਗੀ ਹਮਲਾਵਰਾਂ ਦੇ ਖ਼ਿਲਾਫ਼ ਕਾਰਵਾਈ
