ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਨੇ ਸਟੇਡੀਅਮ ਵਿਖੇ ਪੌਦੇ ਲਗਾਏ

ਹੁਸ਼ਿਆਰਪੁਰ 16 ਜੁਲਾਈ ( ਤਰਸੇਮ ਦੀਵਾਨਾ ) ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਮਾਨਸੂਨ ਦੇ ਚਲਦੇ ਲਾਇਨਜ਼ ਕਲੱਬ ਵਲੋਂ ਪੌਦੇ ਲਗਾਏ ਗਏ। ਇਸ ਮਾਨਸੂਨ ਦਾ ਸਵਾਗਤ ਆਊਟਡੋਰ ਸਟੇਡੀਅਮ ਵਿਖੇ ਪੌਦੇ ਲਗਾ ਕੇ ਕੀਤਾ ਗਿਆ। ਇਸ ਮੌਕੇ ਤੇ ਕਲੱਬ ਡਾਇਰੈਕਟਰ ਲਾਇਨ ਦਲਜਿੰਦਰ ਸਿੰਘ, ਲਾਇਨ ਭੁਪਿੰਦਰ ਸਿੰਘ ਗੱਗੀ, ਲਾਇਨ ਕੁਲਜਿੰਦਰ ਸਿੰਘ, ਲਾਇਨ ਮਨਜੀਤ ਸਿੰਘ ਸਹੋਤਾ, ਲਾਇਨ ਰਮਨ ਵਰਮਾ, ਲਾਇਨ ਗੁਰਵਿੰਦਰ ਜੀਤ ਸਿੰਘ ਨੇ ਡਿਸਟ੍ਰਿਕ ਸਪੋਰਟਸ ਅਫਸਰ (ਡੀ.ਐਸ.ਓ.) ਸ਼੍ਰੀ ਗੁਰਪ੍ਰੀਤ ਸਿੰਘ ਅਤੇ ਖਿਡਾਰੀਆਂ ਨਾਲ ਮਿਲ ਕੇ ਸਟੇਡੀਅਮ ਵਿਖੇ ਪੌਦੇ ਲਗਾਏ ਅਤੇ ਕਲੱਬ ਮੈਂਬਰਾਂ ਵਲੋਂ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਸਟੇਡੀਅਮ ਅਥਾਰਟੀ ਵਲੋਂ ਪੌਦਿਆਂ ਦੇ ਰੱਖ-ਰਖਾਵ ਦਾ ਭਰੋਸਾ ਜਤਾਇਆ ਗਿਆ। ਇਸ ਮੌਕੇ ਤੇ ਰਾਜ ਕੁਮਾਰ ਨੰਦਾ, ਬਲਵੀਰ ਰਾਏ, ਸੰਤੋਖ ਸਿੰਘ, ਅਵਤਾਰ ਸਿੰਘ ਅਤੇ ਜਿੰਦਪਾਲ ਵੀ ਮੌਜੂਦ ਸਨ।

ਪੌਦੇ ਲਗਾਉਂਦੇ ਹੋਏ ਦਲਜਿੰਦਰ ਸਿੰਘ, ਭੁਪਿੰਦਰ ਗੱਗੀ, ਕੁਲਜਿੰਦਰ ਸਿੰਘ ਅਤੇ ਹੋਰ ! ਫੋਟੋ : ਅਜਮੇਰ ਦੀਵਾਨਾ
