Punjab Congress:ਸੂਬੇ ਵਿੱਚ ਅਪਰਾਧਿਕ ਤੰਤਰ ਨੂੰ ਸਰਕਾਰ ਅਤੇ ਪੁਲੀਸ ਦੀ ਸ਼ਹਿ: ਚਰਨਜੀਤ ਚੰਨੀ

ਚਮਕੌਰ ਸਾਹਿਬ/ ਰੋਜ਼ਾਨਾਂ ਰਿਪੋਰਟਰ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਗੈਂਗਸਟਰਾਂ ਨੂੰ ਪੁਲਿਸ ਅਤੇ ਸਰਕਾਰ ਸ਼ਾਇਦ ਇਹ ਰਹੀ ਹੈ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਇੰਨੇ ਜਿਆਦਾ ਕਤਲ ਅਤੇ ਇੰਨੀ ਜਿਆਦੇ ਚੋਰੀਆਂ ਹੋ ਰਹੀਆਂ ਹਨ। ਬੀਤੇ ਦਿਨੀ ਟਾਂਡਾ ਦੇ ਐਸਐਚ ਓ ਜੋ ਐਫ ਬੀ ਆਈ ਜਾਂਚ ਏਜੰਸੀ ਵਿੱਚ ਦੋਸ਼ੀ ਪਾਇਆ ਗਿਆ ਉਸਨੇ ਪੂਰੇ ਪੰਜਾਬ ਨੂੰ ਕਲੰਕਿਤ ਕੀਤਾ ਹੈ ਅਤੇ ਪੰਜ਼ਾਬ ਪੁਲਿਸ ਦੀ ਬਦਨਾਮੀ ਹੋਈ ਹੈ ਇਸ ਦਾ ਜਿੰਮੇਵਾਰ ਆਮ ਆਦਮੀ ਪਾਰਟੀ ਅਤੇ ਪੁਲਿਸ ਦੋਵੇਂ ਹਨ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਕਾਨੂੰਨ-ਵਿਵਸਥਾ ਅਤੇ ਪੁਲੀਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਚੁੱਕੇ ਹਨ। ਚੰਨੀ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਅਪਰਾਧਿਕ ਤੰਤਰ ਨੂੰ ਸਰਕਾਰ ਅਤੇ ਪੁਲੀਸ ਦੀ ਸ਼ਹਿ ਪ੍ਰਾਪਤ ਹੈ। ਪੁਲੀਸ ਵੱਲੋਂ ਗੈਂਗਸਟਰਾਂ ਨੂੰ ਬਚਾਇਆ ਜਾ ਰਿਹਾ ਹੈ ਤੇ ਹੁਣ ਸਰਕਾਰ ਵੀ ਇਨ੍ਹਾਂ ਦਾ ਬਚਾਅ ਕਰ ਰਹੀ ਹੈ। ਚੰਨੀ ਨੇ ਕਿਹਾ ਕਿ ਪੁਲੀਸ ਦੇ ਜਿਸ ਇੰਸਪੈਕਟਰ ਦਾ ਨਾਮ ਇੱਕ ਅਮਰੀਕੀ ਏਜੰਸੀ ਵੱਲੋਂ ਲਿਆ ਗਿਆ ਹੈ, ਉਸ ’ਤੇ ਗੈਂਗਸਟਰਾਂ ਨਾਲ ਮਿਲ ਕੇ ਕੰਮ ਕਰਨ, ਜਬਰੀ ਵਸੂਲੀ ਨੂੰ ਹੱਲਾਸ਼ੇਰੀ ਦੇਣ ਅਤੇ ਸਰਕਾਰੀ ਤੰਤਰ ’ਚ ਰਹਿ ਕੇ ਅਪਰਾਧਿਕ ਨੈੱਟਵਰਕ ਦੀ ਮਦਦ ਕਰਦਿਆਂ ਕੇਸ ਦਰਜ ਕਰਵਾਉਣ ਵਰਗੇ ਗੰਭੀਰ ਦੋਸ਼ ਹਨ।

Leave a Reply

Your email address will not be published. Required fields are marked *