ENGLAND BEATS INDIA:ਭਾਰਤ 12 ਸਾਲਾਂ ਬਾਅਦ ਇੰਗਲੈਂਡ ਤੋਂ ਟੀ 20 ਸੀਰੀਜ਼ ਹਾਰਿਆ

ਬ੍ਰਿਸਤਲ/ ਬਿਊਰੋ

 

ਕ੍ਰਿਕਟ ਪ੍ਰੇਮੀ ਬੜੀ ਬੇਸਬਰੀ ਦੇ ਨਾਲ ਜਿਸ ਮੈਚ ਦਾ ਇੰਤਜ਼ਾਰ ਕਰ ਰਹੇ ਸਨ ਔਰ ਭਾਰਤ ਨੇ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ।ਭਾਰਤ ਇੰਗਲੈਂਡ ਵਿਚਾਲੇ ਵੀਰਵਾਰ ਨੂੰ ਹੋਏ ਟੀ 20 ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਕੇ ਕਰਾਰੀ ਹਾਰ ਦਿੱਤੀ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ 158 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਨੇ ਜੇਤੂ ਟੀਚਾ ਇਕ ਵਿਕਟ ਦੇ ਨੁਕਸਾਨ ਨਾਲ ਹੀ 13.5 ਓਵਰਾਂ ਵਿਚ ਮੁਕੰਮਲ ਕਰ ਲਿਆ।

ਇੰਗਲੈਂਡ ਦੀ ਪਹਿਲੀ ਵਿਕਟ 13 ਦੌੜਾਂ ’ਤੇ ਡਿੱਗੀ, ਉਸ ਵੇਲੇ ਜੋਸ ਬਟਲਰ ਅੱਠ ਦੌੜਾਂ ਬਣਾ ਕੇ ਆਊਟ ਹੋਇਆ।

ਉਸ ਨੂੰ ਅਰਸ਼ਦੀਪ ਸਿੰਘ ਨੇ ਇਸ਼ਾਨ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਫਿਲਿਪ ਸਾਲਟ ਤੇ ਹੈਰੀ ਬਰੁੱਕ ਨੇ ਕੋਈ ਕਸਰ ਨਹੀਂ ਛੱਡੀ ਤੇ ਮੈਦਾਨ ਦੇ ਚਾਰੇ ਪਾਸੇ ਵਧੀਆ ਸ਼ਾਟ ਲਗਾਏ।ਭਾਰਤ ਲਈ ‘ਕਰੋ ਜਾਂ ਮਰੋ’ ਵਾਲਾ ਸੀ ਮੁਕਾਬਲਾ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਭਾਰਤ ਇਸ ਸਮੇਂ 0-2 ਨਾਲ ਪਿੱਛੇ ਚੱਲ ਰਿਹਾ ਸੀ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜੇ ਅਤੇ ਤੀਜੇ ਮੈਚ ਵਿੱਚ ਮੇਜ਼ਬਾਨ ਟੀਮ (ਇੰਗਲੈਂਡ) ਨੇ ਜਿੱਤ ਦਰਜ ਕੀਤੀ ਹੈ।ਇਹ ਚੌਥਾ ਮੁਕਾਬਲਾ ਭਾਰਤ ਲਈ ਬੇਹੱਦ ਅਹਿਮ ਸੀ। ਇਸ ਹਾਰ ਤੋਂ ਬਾਅਦ ਭਾਰਤ 2018-19 ਤੋਂ ਬਾਅਦ ਪਹਿਲੀ ਵਾਰ ਲਗਾਤਾਰ ਦੂਜੀ ਟੀ-20 ਲੜੀ ਹਾਰਿਆ ਹੈ।ਇਸ ਤੋਂ ਪਹਿਲਾਂ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਚੌਥੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 158 ਦੌੜਾਂ ਬਣਾਈਆਂ। ਬ੍ਰਿਸਟਲ ਵਿਚ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਮੈਚ ਦੇ ਅਖੀਰ ਤੱਕ ਇੱਕ ਪਾਸਾ ਸੰਭਾਲੀ ਰੱਖਿਆ ਅਤੇ 80 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਦੀ ਇਸ ਜ਼ਿੰਮੇਵਾਰਾਨਾ ਬੱਲੇਬਾਜ਼ੀ ਸਦਕਾ ਹੀ ਭਾਰਤੀ ਟੀਮ ਇੱਕ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਸਕੀ ਕਿਉਂਕਿ ਟੀਮ ਦੇ ਬਾਕੀ ਬੱਲੇਬਾਜ਼ ਵੱਡਾ ਸਕੋਰ ਬਣਾਉਣ ਵਿੱਚ ਅਸਫ਼ਲ ਰਹੇ।ਇਸ ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ’ਤੇ ਦਬਾਅ ਬਣਾਈ ਰੱਖਿਆ ਅਤੇ ਭਾਰਤ ਨੂੰ ਬਹੁਤ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਇੰਗਲੈਂਡ ਤਰਫ਼ੋਂ ਜੋਸ਼ ਟੰਗ ਅਤੇ ਜੋਫਰਾ ਆਰਚਰ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਇਨ੍ਹਾਂ ਦੋਵਾਂ ਹੀ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ ਅਤੇ ਦੋ-ਦੋ ਅਹਿਮ ਵਿਕਟਾਂ ਹਾਸਲ ਕਰਕੇ ਭਾਰਤੀ ਪਾਰੀ ਨੂੰ 158 ਦੌੜਾਂ ‘ਤੇ ਹੀ ਸੀਮਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।ਬ੍ਰਿਸਟਲ ਵਿਚ ਅੱਜ ਖੇਡੇ ਜਾ ਰਹੇ ਚੌਥੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਇੰਗਲੈਂਡ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੂੰ ਇਸ ਮੈਚ ਵਿੱਚ ਸੱਟਾਂ ਕਾਰਨ ਦੋ ਮੁੱਖ ਬਦਲਾਅ ਕਰਨੇ ਪਏ ਹਨ।ਭਾਰਤੀ ਟੀਮ ਵਿੱਚ ਵਰੁਣ ਚੱਕਰਵਰਤੀ ਅਤੇ ਹਰਸ਼ਿਤ ਰਾਣਾ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਸ਼ਾਮਲ ਕੀਤਾ ਗਿਆ। ਦੂਜੇ ਪਾਸੇ, ਇੰਗਲੈਂਡ ਦੀ ਟੀਮ ਨੇ ਵੀ ਆਪਣੀ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ, ਜਿੱਥੇ ਲਿਆਮ ਡਾਸਨ ਦੀ ਥਾਂ ਰੇਹਾਨ ਅਹਿਮਦ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਇੰਗਲੈਂਡ ਖ਼ਿਲਾਫ਼ ਪਿਛਲੇ ਦੋ ਟੀ-20 ਮੈਚ ਹਾਰ ਚੁੱਕਾ ਹੈ, ਜਦਕਿ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਇਸ ਮੁਕਾਬਲੇ ਲਈ ਇੰਗਲੈਂਡ ਦੀ ਟੀਮ ਵਿੱਚ ਹੈਰੀ ਬਰੂਕ (ਕਪਤਾਨ), ਫਿਲਿਪ ਸਾਲਟ, ਜੋਸ ਬਟਲਰ (ਵਿਕਟਕੀਪਰ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕਰਨ, ਵਿਲ ਜੈਕਸ, ਰੇਹਾਨ ਅਹਿਮਦ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਜੋਸ਼ ਟੰਗ ਸ਼ਾਮਲ ਹਨ। ਭਾਰਤੀ ਟੀਮ ਵਿੱਚ ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਅਰਸ਼ਦੀਪ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਜਗ੍ਹਾ ਦਿੱਤੀ ਗਈ ਹੈ।

Leave a Reply

Your email address will not be published. Required fields are marked *