ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਪਿੰਡ ਕੁਰੜੀ ਵਿੱਚ ਲਗਾਏ 100 ਤੋਂ ਵੱਧ ਰੁੱਖ

“ਰੁੱਖ ਲਗਾਓ: ਜੀਵਨ ਬਚਾਓ ਦਾ ਦਿੱਤਾ ਨਾਅਰਾ “
ਹੁਸ਼ਿਆਰਪੁਰ 16 ਜੁਲਾਈ (ਤਰਸੇਮ ਦੀਵਾਨਾ) ਸ੍ਰੀ ਸੱਤਿਆ ਸਾਈਂ ਮਾਨਵ ਸੇਵਾ ਟਰੱਸਟ ਵੱਲੋਂ ਰੁੱਖ ਲਗਾਉਣ ਦਾ ਪ੍ਰੋਗਰਾਮ ਟਰੱਸਟ ਦੇ ਸੰਸਥਾਪਕ ਪ੍ਰਧਾਨ ਸਤੀਸ਼ ਗਰਗ ਅਤੇ ਐਡਵੋਕੇਟ ਕੇਤਨ ਸ਼ਰਮਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।
ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਰੁੱਖ ਹੀ ਜੀਵਨ ਹੈ ਅਤੇ ਚੈਰੀਟੇਬਲ ਹਸਪਤਾਲ ਦਾ ਦੌਰਾ ਕਰਦਿਆਂ ਸ੍ਰੀ ਸਤਿਆ ਸਾਈਂ ਟਰੱਸਟ ਦੇ ਸੰਸਥਾਪਕ ਪ੍ਰਧਾਨ ਨੇ ਨਿਸ਼ਾਂਤ ਸ਼ਰਮਾ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਅਤੇ ਸ਼ਿਵ ਪਰਿਵਾਰ ਦੀ ਇਕ ਮੂਰਤੀ ਭੇਟ ਕੀਤੀ ਇਸ ਮੌਕੇ ਪਿੰਡ ਕੁਰੜੀ ਦੇ ਸਰਪੰਚ ਅਤੇ ਸਾਬਕਾ ਸਰਪੰਚ ਸਵਰਨ ਸਿੰਘ ਵੀ ਪਿੰਡ ਸਠਾਣੀਆਂ ਵੀ ਮੌਜੂਦ ਸਨ।
ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਟਰੱਸਟ ਬਹੁਤ ਵਧੀਆ ਕੰਮ ਕਰ ਰਿਹਾ ਹੈ, ਮੈਂ ਵੀ ਇਸ ਪਵਿੱਤਰ ਯੱਗ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹਾਂ ਅਤੇ ਚੈਰੀਟੇਬਲ ਹਸਪਤਾਲ ਵੱਲੋਂ ਦਿੱਤੀ ਜਾਂਦੀ ਮੁਫਤ ਐਂਬੂਲੈਂਸ ਸੇਵਾ ਦਾ ਵੀ ਸਮਰਥਨ ਕਰਦਾ ਹਾਂ । ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਪੰਜਾਬ ਚੇਅਰਮੈਨ ਰਾਜਿੰਦਰ ਧਾਰੀਵਾਲ, ਸ਼ਿਵ ਸੈਨਾ ਹਿੰਦ ਖਰੜ ਦੇ ਪ੍ਰਧਾਨ ਰਾਹੁਲ ਮਨਚੰਦਾ ਅਤੇ ਮਨੋਜ ਸ਼ਰਮਾ ਹਾਜ਼ਰ ਸਨ।
