ਭਾਜਪਾ ਤੇ ਆਰਐੱਸਐੱਸ ਦੇ ਇਸ਼ਾਰੇ ‘ਤੇ ਵਿਦਿਆਰਥੀਆਂ ਨੂੰ ਮਨੂ ਸਿਮਰਤੀ ਪੜਾਉਣ ਦੇ ਫੈਸਲੇ ਦਾ ਕਰਾਂਗੇ ਸਖ਼ਤ ਵਿਰੋਧ : ਬੇਗਮਪੁਰਾ ਟਾਇਗਰ ਫੋਰਸ 

ਭਾਜਪਾ ਤੇ ਆਰਐੱਸਐੱਸ ਦੇ ਇਸ਼ਾਰੇ ‘ਤੇ ਵਿਦਿਆਰਥੀਆਂ ਨੂੰ ਮਨੂ ਸਿਮਰਤੀ ਪੜਾਉਣ ਦੇ ਫੈਸਲੇ ਦਾ ਕਰਾਂਗੇ ਸਖ਼ਤ ਵਿਰੋਧ : ਬੇਗਮਪੁਰਾ ਟਾਇਗਰ ਫੋਰਸ 

ਸਕੂਲ ਪੱਧਰ ‘ਤੋਂ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਡਾ.ਅੰਬੇਦਕਰ ਜੀ ਦਾ ਲਿਖਿਆ ਸੰਵਿਧਾਨ ਪੜਾਇਆ ਜਾਵੇ : ਬੀਰਪਾਲ, ਨੇਕੂ, ਹੈਪੀ 

ਹੁਸ਼ਿਆਰਪੁਰ 13 ਜੁਲਾਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਫੋਰਸ ਦੇ ਸਬ ਦਫਤਰ ਵਿਸ਼ਵਕਰਮਾ ਬਿਲਡਿੰਗ ਵਰਕਸ ਨੇੜੇ ਸੂਦ ਫਾਰਮ ਪੁਰਾਣੀ ਬਸੀ ਵਿਖੇ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਰਐਸਐਸ ਦੇ ਇਸ਼ਾਰੇ ਤੇ ਦਿੱਲੀ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਵਿਦਿਆਰਥੀਆਂ ਨੂੰ ਮਨੂ ਸਿਮਰਤੀ ਪੜਾਉਣ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਮਨੂ ਸਮ੍ਰਿਤੀ ਲੋਕਾਂ ਵਿੱਚ ਜਾਤੀ ਆਧਾਰਿਤ ਭੇਦਭਾਵ ਅਤੇ ਆਪਸੀ ਭਾਈਚਾਰਿਕ ਸਾਂਝ ਅਤੇ ਏਕਤਾ ਨੂੰ ਤਾਰ ਪੀਡੋ ਕਰਨ ਤੇ ਅਧਾਰਿਤ ਹੈ ਜੋ ਮੱਧਕਾਲ ਦੇ ਯੁੱਗ ਦੀਆਂ ਪਰੰਪਰਾਵਾਂ ਤੇ ਮਾਨਤਾਵਾਂ ਨੂੰ ਮੁੱਖ ਰੱਖ ਕੇ ਸਾਜਿਸ਼ ਤਹਿਤ ਬਣਾਈ ਗਈ ਹੈ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਐਲਾਨ ਕੀਤਾ ਕਿ ਮਨੂ ਸਮ੍ਰਿਤੀ ਪੜਾਉਣ ਦੇ ਫੈਸਲੇ ਦਾ ਹਮਖਿਆਲ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸਖ਼ਤ ਵਿਰੋਧ ਕੀਤਾ ਜਾਵੇਗਾ ਉਨ੍ਹਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਮੱਧਕਾਲ ਦੀ ਤਰਜ਼ ‘ਤੇ ਮਨੂੰ ਸਮ੍ਰਿਤੀ ਪੜ੍ਹਾਉਣ ਦੇ ਇਸ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਦੀ ਜਗ੍ਹਾ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਪੜਾਇਆ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਸੰਵਿਧਾਨ ਦਾ ਸਤਿਕਾਰ ਕਰਨ ਅਤੇ ਉਸ ਉੱਪਰ ਅਮਲ ਕਰਨ ਦੀ ਸਿੱਖਿਆ ਮਿਲੇ | ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੇ ਹੋਏ ਹਨ ਉਹਨਾਂ ਦੇ ਲੁਕਵੇਂ ਏਜੰਡੇ ਤਹਿਤ ਹੀ ਮਨੂੰ ਸਿਮਰਤੀ ਕਾਨੂਨ ਦੇ ਵਿਦਿਆਰਥੀਆਂ ਨੂੰ ਪੜਾਉਣ ਦਾ ਫੈਸਲਾ ਠੋਸਿਆ ਗਿਆ ਹੈ | ਜੋ ਭਾਰਤੀ ਸੰਵਿਧਾਨ ਅਤੇ ਏਕਤਾ ਲਈ ਆਉਣ ਵਾਲੇ ਸਮੇਂ ਵਿੱਚ ਵੱਡਾ ਖਤਰਾ ਬਣੇਗਾ ਆਗੂਆਂ ਨੇ ਕਿਹਾ ਕਿ ਇਹ ਸੰਭਾਵਨਾ ਹੈ ਕਿ ਇਸ ਲੁਕਵੇਂ ਏਜੰਡੇ ਤਹਿਤ ਅੱਗੇ ਚੱਲ ਕੇ ਭਾਜਪਾ ਤੇ ਆਰਐਸਐਸ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਜਾਤੀ ਭੇਦ ਭਾਵ ਅਤੇ ਵਿਤਕਰੇ ਦੀਆਂ ਜੜ੍ਹਾਂ ਪੈਦਾ ਕਰਨੀਆਂ ਚਾਹੁੰਦੀ ਹੈ ਜੋ ਮੱਧ ਕਾਲ ਦੇ ਬ੍ਰਾਹਮਣਵਾਦੀ ਯੁੱਗ ਦੇ ਸਾਜਿਸ਼ ਦਿਮਾਗ ਦੀ ਉਪਜ ਹੈ |ਉਹਨਾਂ ਕਿਹਾ ਕਿ ਇਸ ਅਜੰਡੇ ਨੂੰ ਹੋਲੀ ਹੋਲੀ ਅੱਗੇ ਵਧਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਉਹਨਾਂ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇ ਇਸ ਏਜੰਡੇ ਸਾਜ਼ਿਸ਼ੀ ਲੁਕਵੇਂ ਏਜੰਡੇ ਦਾ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਉਹਨਾਂ ਭਾਰਤੀ ਸੰਵਿਧਾਨ ਵਿੱਚ ਆਸਥਾ ਰੱਖਦੀਆਂ ਸਮੂਹ ਹਮ ਖਿਆਲੀ ਜਥੇਬੰਦੀਆਂ ਨੂੰ ਇਸ ਦੇ ਵਿਰੁੱਧ ਉੱਠ ਖੜੇ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ੇਰਗੜ,ਰਾਜ ਕੁਮਾ ਬੱਧਣ ਸ਼ੇਰਗੜ ,ਸਨੀ ਸੀਣਾ,

ਬੰਟੀ ਬਸੀ ਵਾਹਦ ,ਮਿੰਟੂ ਕੁੱਲੀਆ ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ ਡਾਡਾ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਕੁਮਾਰ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਨਿਤਿਨ ਸੈਣੀ, ਅਨਮੋਲ ਮਾਝੀ ,ਵਿਜੇ ਕੁਮਾਰ ਜੱਲੋਵਾਲ ਖਨੂਰ , ਕਾਲੂ ਬਾਬਾ ਰਹੀਮਪੁਰ ਰਵਿ ਸੁੰਦਰ ਨਗਰ,ਬਾਲੀ ਫਤਿਹਗੜ੍ਹ ,ਰਣਜੀਤ ਨੌ ਗਰਾਵਾਂ,ਦਿਲਬਾਗ ਫਤਿਹਗੜ੍ਹ ,ਅਜੇ ਬਸੀ ਜਾਨਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *