ਸਯੱਦ ਬਾਬਾ ਜੌੜੇ ਪੀਰ ਬਹਿਰਾਮ ਵਿਖੇ ਸਲਾਨਾ ਜੋੜ ਮੇਲਾ ਮਨਾਇਆ

ਸਯੱਦ ਬਾਬਾ ਜੌੜੇ ਪੀਰ ਬਹਿਰਾਮ ਵਿਖੇ ਸਲਾਨਾ ਜੋੜ ਮੇਲਾ ਮਨਾਇਆ

ਹੁਸ਼ਿਆਰਪੁਰ /ਬਹਿਰਾਮ, 08 ਜੁਲਾਈ (ਤਰਸੇਮ ਦੀਵਾਨਾ )- ਰੋਪੜ-ਫਗਵਾੜਾ ਮੁੱਖ ਮਾਰਗ ਬਹਿਰਾਮ ਵਿਖੇ ਸਯੱਦ ਬਾਬਾ ਜੌੜੇ ਪੀਰ ਦਰਬਾਰ ਵਿਖੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਰਣਵੀਰ ਸਿੰਘ ਧਾਮੀ ਸਪੁੱਤਰ ਸੱਚਖੰਡ ਵਾਸੀ ਹਰਦਿਆਲ ਸਿੰਘ ਧਾਮੀ ਦੀ ਅਗਵਾਈ ਵਿੱਚ ਮਨਾਇਆ ਗਿਆ ।ਦਰਬਾਰ ਦੀਆ ਸਾਰੀਆ ਰਸਮਾ ਕਰਨ ਉਪਰੰਤ ਧਾਰਮਿਕ ਸਟੇਜ ਸਜਾਈ ਗਈ ਜਿਸ ਵਿੱਚ ਨਾਮਵਰ ਕਲਾਕਾਰ ਰਮੇਸ਼ ਚੌਹਾਨ,ਪ੍ਰੀਆ ਹੰਸ,ਬਲਜਿੰਦਰ ਗੁਰੂ ਆਦਿ ਨੇ ਧਾਰਮਿਕ ਗੀਤਾ ਨਾਲ ਹਾਜਰੀ ਲਗਾਈ । ਸਟੇਜ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਐਂਕਰ ਬਿੱਟੂ ਮੇਹਟਾਂ ਨੇ ਬਾਖੂਬੀ ਨਿਭਾਈ। ਸੇਵਾਦਾਰ ਧਾਮੀ ਵਲੋਂ ਜਿਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਉਥੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਦਾਤਾ ਜੀ ਅੱਗੇ ਅਰਦਾਸ ਵੀ ਕੀਤੀ ਗਈ ।ਵੱਖ ਵੱਖ ਦਰਬਾਰਾ ਤੋਂ ਆਏ ਸੰਤ ਮਹਾਂਪੁਰਸ਼ਾ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਪ੍ਰਮਾਤਮਾ ਦਾ ਸਿਮਰਨ ਹੀ ਸਭ ਦੁੱਖਾ ਦੀ ਦਵਾ ਹੈ ਇਸ ਲਈ ਮਾਲਕ ਦਾ ਸਿਮਰਨ ਕਰਨਾ ਸਾਰਿਆ ਲਈ ਜਰੂਰੀ ਹੈ ।ਇਸ ਮੌਕੇ ਮੁੱਖ ਸੇਵਾਦਾਰ ਰਣਵੀਰ ਸਿੰਘ ਧਾਮੀ, ਬਾਬਾ ਜੋਗਿੰਦਰ ਰਾਮ ਢੰਢੂਹਾ, ਬਾਬਾ ਪਾਲ ਰਾਮ ਪਾਲੀ ,ਬੀਬੀ ਕਮਲਾ ਦੇਵੀ ਮੱਲ੍ਹਾ ਸੋਢੀਆਂ,ਇੰਦਰਪ੍ਰੀਤ ਸਿੰਘ ਧਾਮੀ ਕੈਨੇਡਾ,ਬੀਬੀ ਸੁਰਿੰਦਰ ਕੌਰ ਧਾਮੀ, ਬੀਬੀ ਰਜਿੰਦਰ ਕੌਰ ਧਾਮੀ, ਬੀਬੀ ਰਾਣੀ,ਜਸਵਿੰਦਰ ਕੌਰ,ਬੀਬੀ ਸੁਰਿੰਦਰ,ਬਲਬੀਰ ਸਿੰਘ ਬੀਰੁੂ,ਸਤਪਾਲ ਭੁੱਟਾ, ਰਾਜਵੀਰ ਸਿੰਘ ਧਾਮੀ,ਸੁਖਪ੍ਰੀਤ ਸਿੰਘ ਸੁੱਖਾ,ਗੁਰਿੰਦਰ ਭੁੱਟਾ,ਹਰਜੀਤ ਸਿੰਘ ਮਾਨ,ਰਣਵੀਰ ਸਿੰਘ ਪਾਲ, ਨਛੱਤਰ ਪਾਲ,ਅਮਨ ਜਲੰਧਰ ਆਦਿ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *