ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ ਹੁਸ਼ਿਆਰਪੁਰ ਦੇ ਅਦਿਤੀਆ ਬਰਮੀ

* ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਕੀਤਾ ਪਰਿਵਾਰ ਸਮੇਤ ਸਨਮਾਨਿਤ
ਹੁਸ਼ਿਆਰਪੁਰ 12 ਜੂਨ ( ਤਰਸੇਮ ਦੀਵਾਨਾ ) ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਤੋਂ ਪਾਸ ਆਊਟ ਹੋ ਕੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ ਹੁਸ਼ਿਆਰਪੁਰ ਦੇ ਮੁਹੱਲਾ ਹੀਰਾ ਕਲੋਨੀ ਨਜ਼ਦੀਕ ਸੁਖਦੇਵ ਨਗਰ ਦੇ ਸਰਬਜੀਤ ਸਿੰਘ ਬਰਮੀ ਅਤੇ ਅੰਜੂ ਡੋਗਰਾ ਬਰਮੀ ਦੇ ਹੋਣਹਾਰ ਪੁੱਤਰ ਆਦਿਤਿਆ ਬਰਮੀ
ਦਾ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਰਗੇਨਾਈਜ਼ੇਸ਼ਨ ਵੱਲੋਂ ਗੁਰਦੇਵ ਸਿੰਘ ਪਵਾਰ ਜਨਰਲ ਸਕੱਤਰ ਇੰਡੀਆ,ਗੁਰਬਿੰਦਰ ਸਿੰਘ ਪਲਾਹਾ ਪ੍ਰੈਸ ਸਕੱਤਰ ਇੰਡੀਆ, ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਇੰਡੀਆ, ਜਸਵੰਤ ਸਿੰਘ ਭੋਗਲ ਵਾਈਸ ਚੇਅਰਮੈਨ ਪੰਜਾਬ ਵੀ ਹਾਜ਼ਿਰ ਸਨ | ਇਸ ਮੌਕੇ ਆਪਣੇ ਸੰਬੋਧਨ ਵਿੱਚ ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਸਰਬਜੀਤ ਸਿੰਘ ਬਰਮੀ ਅਤੇ ਅੰਜੂ ਡੋਗਰਾ ਬਰਮੀ ਦੇ ਹੋਣਹਾਰ ਪੁੱਤਰ ਆਦਿਤਿਆ ਬਰਮੀ ਦੀ ਇਸ ਮਹਾਨ ਪ੍ਰਾਪਤੀ ਨਾਲ ਰਾਮਗੜ੍ਹੀਆ ਕੌਮ ਦੀ ਸ਼ਾਨ ਨੂੰ ਚਾਰ ਚੰਨ ਲੱਗੇ ਹਨ | ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨੇ ਸਖ਼ਤ ਮਿਹਨਤ ਨਾਲ ਉੱਚਾ ਮੁਕਾਮ ਹਾਸਿਲ ਕਰਕੇ ਦੇਸ਼ ਦੇ ਹੋਰਨਾਂ ਨੌਜਵਾਨਾਂ ਨੂੰ ਰਾਹ ਦਿਖਾਇਆ ਹੈ ਕਿ ਦੇਸ਼ ਵਿੱਚ ਰਹਿ ਕੇ ਵੀ ਸਖ਼ਤ ਮਿਹਨਤ ਦੇ ਬਲਬੂਤੇ ਆਪਣਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਜਾ ਸਕਦਾ ਹੈ | ਇਸ ਮੌਕੇ ਅਦਿਤੀਆ ਦੇ ਮਾਤਾ ਪਿਤਾ ਅਤੇ ਇੰਡੀਅਨ ਏਅਰ ਫੋਰਸ ਲਈ ਤਿਆਰੀ ਕਰ ਰਹੀ ਛੋਟੀ ਭੈਣ ਸਮ੍ਰਿਧੀ ਬਰਮੀ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਅਦਿਤੀਆ ਦੇ ਭੂਆ ਜੀ ਅੰਜਨਾ, ਫੁਫੜ ਜੀ ਦਵਿੰਦਰ ਸਿੰਘ, ਪੰਡਿਤ ਅਮਰਨਾਥ ਜੀ ਵੀ ਹਾਜ਼ਿਰ ਸਨ |
