ਬਾਪੂ ਦਾ ਹੁੰਦਾ ਰੱਬ ਵਰਗਾ ਆਸਰਾ -ਵਿਧਾਇਕ ਕੁਲਵੰਤ ਸਿੰਘ ਸਿੱਧੂ
ਵਿਧਾਇਕ ਸਿੱਧੂ ਨੇ ਵਿਧਾਇਕ ਗਰੇਵਾਲ ਨਾਲ ਮਿਲ ਕੀਤਾ ਉਹਨਾਂ ਦੇ ਪਿਤਾ ਦੇ ਅਕਾਲ ਚਲਾਣੇ ਦਾ ਅਫਸੋਸ

ਲੁਧਿਆਣਾ 27 ਨਵੰਬਰ (ਬਿਊਰੋ)ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਸਤਿਕਾਰਯੋਗ ਪਿਤਾ ਸਰਦਾਰ ਬਲਵੀਰ ਸਿੰਘ ਗਰੇਵਾਲ ਪਿਛਲੇ ਦਿਨੀ 22 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਵਿਧਾਇਕ ਸਰਦਾਰ ਦਲਜੀਤ ਸਿੰਘ ਗਰੇਵਾਲ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸਨ। ਵਿਧਾਇਕ ਗਰੇਵਾਲ ਨਾਲ ਦੁੱਖ ਪ੍ਰਗਟ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਖਿਆ ਕਿ ਮਾਪੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਛਾਂਦਾਰ ਦਰਖਤ ਦੀ ਤਰ੍ਹਾਂ ਹੁੰਦੇ ਹਨ ,ਜਿਸ ਦੀ ਛਾਂ ਅਤੇ ਨਿੱਘ ਇਨਸਾਨ ਸਾਰੀ ਜ਼ਿੰਦਗੀ ਮਾਨਣਾ ਚਾਹੁੰਦਾ ਹੈ। ਲੇਕਿਨ ਇਹ ਕੁਦਰਤੀ ਨਿਯਮ ਹੈ ਕਿ ਸਾਨੂੰ ਆਪਣੇ ਕਰੀਬੀਆਂ ਅਤੇ ਸੁਨੇਹੀਆਂ ਤੋਂ ਅੱਗੇ ਪਿੱਛੇ ਕਰਕੇ ਵਿਛੜਨਾ ਹੀ ਪੈਂਦਾ ਹੈ, ਪ੍ਰੰਤੂ ਪਿਓ ਦਾ ਆਸਰਾ ਇੱਕ ਐਸਾ ਸੁੱਖ ਹੈ ਜਿਸ ਨੂੰ ਮਨੁੱਖ ਕਦੇ ਵੀ ਛੱਡਣਾ ਨਹੀਂ ਚਾਹੁੰਦਾ। ਉਹਨਾਂ ਆਖਿਆ ਕਿ ਜਿਉਂ ਜਿਉਂ ਮਨੁੱਖ ਉਮਰ ਦੇ ਵਿੱਚ ,ਪਦਵੀ ਦੇ ਵਿੱਚ ਅਤੇ ਸਮਾਜਿਕ ਤੌਰ ਤੇ ਵੱਡਾ ਹੋਈ ਜਾਂਦਾ ਹੈ ਤਿਉਂ ਤਿਉਂ ਉਸ ਨੂੰ ਆਪਣੇ ਮਾਂ ਪਿਓ ਦੀ ਲੋੜ ਵੱਧ ਮਹਿਸੂਸ ਹੁੰਦੀ ਹੈ। ਸਰਦਾਰ ਬਲਵੀਰ ਸਿੰਘ ਗਰੇਵਾਲ ਆਪਣੇ ਪਿੱਛੇ ਇੱਕ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ ਜਿਨਾਂ ਵਿੱਚ ਦੋ ਪੁੱਤਰ ਦਲਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ ਨੂੰਹਾ ਬਲਵਿੰਦਰ ਕੌਰ ਗਰੇਵਾਲ, ਦਮਨਪ੍ਰੀਤ ਕੌਰ ਗਰੇਵਾਲ , ਤਿੰਨ ਧੀ ਜਵਾਈ ਚਮਕੌਰ ਸਿੰਘ ਲਿੱਟ, ਪਰਮਜੀਤ ਕੌਰ ਲਿੱਟ, ਅਜੀਤ ਪਾਲ ਸਿੰਘ ਚੀਮਾ ਇੰਦਰਜੀਤ ਕੌਰ ਚੀਮਾ, ਤੇਜਿੰਦਰਪਾਲ ਸਿੰਘ ਗਿੱਲ ਪਰਮਜੀਤ ਕੌਰ ਗਿੱਲ , ਅਤੇ ਪੋਤਰੇ ਰਣਜੋਤ ਗਰੇਵਾਲ, ਲਕਸ਼ਦੀਪ ਗਰੇਵਾਲ ਅਤੇ ਪੋਤਰੀ ਹਰਜੋਤ ਕੌਰ ਗਰੇਵਾਲ ਹਨ। ਸਰਦਾਰ ਬਲਵੀਰ ਸਿੰਘ ਗਰੇਵਾਲ ਜੀ ਦੇ ਨਮਿਤ ਅਖੰਡ ਪਾਠ ਸਾਹਿਬ ਦੇ ਭੋਗ 28 ਨਵੰਬਰ ਦਿਨ ਸ਼ੁਕਰਵਾਰ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਦਫਤਰ ਨੇੜੇ ਗੁਰੂ ਗੋਬਿੰਦ ਸਿੰਘ ਨਗਰ ਟਿੱਬਾ ਰੋਡ ਵਿਖੇ ਦੁਪਹਿਰ 12 ਵਜੇ ਤੋਂ ਡੇਢ ਵਜੇ ਦੇ ਵਿਚਕਾਰ ਪਾਏ ਜਾਣਗੇ। ਇਸ ਵਕਤ ਵਿਧਾਇਕ ਗਰੇਵਾਲ ਨਾਲ ਅਫਸੋਸ ਕਰਨ ਵਾਲਿਆਂ ਵਿੱਚ ਐਸ ਪੀ ਸੰਦੀਪ ਵਡੇਰਾ,ਕੌਂਸਲਰ ਕਮਲ ਮਨੋਚਾ, ਕੌਂਸਲਰ ਲਵਲੀ ਮਨੋਚਾ ,ਕੌਂਸਲਰ ਸਤਪਾਲ ਲਹਾਰਾ, ਕੌਂਸਲਰ ਅਸ਼ਵਨੀ ਗੋਪੀ ਹਾਜ਼ਰ ਸਨ।
—–
