ਪੂਰੇ ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਜਾਤ ਅਭਿਮਾਨੀ ਐਡਵੋਕੇਟ ਅਨਿਲ ਮਿਸ਼ਰਾ ਦੇ ਖਿਲਾਫ ਤੁਰੰਤ NSA ਲਗਾਇਆ ਜਾਵੇ : ਬੇਗਮਪੁਰਾ ਟਾਈਗਰ ਫੋਰਸ

ਪੂਰੇ ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਜਾਤ ਅਭਿਮਾਨੀ ਐਡਵੋਕੇਟ ਅਨਿਲ ਮਿਸ਼ਰਾ ਦੇ ਖਿਲਾਫ ਤੁਰੰਤ NSA ਲਗਾਇਆ ਜਾਵੇ : ਬੇਗਮਪੁਰਾ ਟਾਈਗਰ ਫੋਰਸ

ਬਾਬਾ ਸਾਹਿਬ ਜੀ ਦੇ ਖਿਲਾਫ ਬੇਹੂਦਾ ਟਿੱਪਣੀਆ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ : ਠਰੋਲੀ, ਸਤੀਸ਼, ਪਵਨ

ਹੁਸ਼ਿਆਰਪੁਰ, 3 ਜਨਵਰੀ (ਤਰਸੇਮ ਦੀਵਾਨਾ) – ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਸ਼ੇਰਗੜ੍ਹ, ਅਮਨਦੀਪ ਕੋਡਲਾ, ਸਹਿਰੀ ਪ੍ਰਧਾਨ ਪਵਨ ਦੀਵਾਨਾ, ਢਿੱਲੋ, ਰੋਹਿਤ ਬੱਧਣ, ਆਦਿ ਨੇ ਇੱਕ ਮੁਲਾਕਾਤ ਦੌਰਾਨ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਨੂੰ ਅੱਗ ਲਗਾ ਕੇ ਜਲਾਉਣ ਦੀ ਘਿਨਾਉਣੀ ਹਰਕਤ ਕਰਨ ਵਾਲੇ ਮਾਨਯੋਗ ਹਾਈਕੋਰਟ ਦੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਨਿਲ ਮਿਸ਼ਰਾ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਤੁਰੰਤ ਦਰਜ ( NSA ) ਕੀਤਾ ਜਾਵੇ। ਆਗੂਆ ਨੇ ਕਿਹਾ ਕਿ ਕਥਿਤ ਦੋਸੀ ਐਡਵੋਕੇਟ ਮਿਸ਼ਰਾ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੁਆਰਾ ਤਿਆਰ ਕੀਤੇ ਭਾਰਤੀ ਸੰਵਿਧਾਨ ਅਨੁਸਾਰ ਹੀ ਵਕਾਲਤ ਕਰਦਾ ਹੈ ਅਤੇ ਆਪਣੇ ਘਰ ਦਾ ਰੋਟੀ ਪਾਣੀ ਚਲਾਉਂਦਾ ਹੈ । ਪਰ ਇਸਦੇ ਬਾਵਜੂਦ ਵੀ ਉਸਨੇ ਸੰਸਾਰ ਦੀ ਪ੍ਰਸਿੱਧ ਸਖਸ਼ੀਅਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਨੂੰ ਜਲਾ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਹੈ, ਜਿਸ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਚਾਹੁਣ ਵਾਲੇ ਅਤੇ ਦਲਿਤਾਂ ਦੇ ਮਨ ਨੂੰ ਗਹਿਰੀ ਠੇਸ ਲੱਗੀ ਹੈ। ਉਹਨਾਂ ਦੱਸਿਆ ਕਿ ਭਾਵੇਂ ਐਡਵੋਕੇਟ ਮਿਸ਼ਰਾ ਖਿਲਾਫ ਐਸਸੀ ਐਸਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਪਰ ਇਸ ਘਿਨਾਉਣੇ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਡਵੋਕੇਟ ਅਨਿਲ ਮਿਸ਼ਰਾ ਖਿਲਾਫ NSA ਵੀ ਲਗਾਇਆ ਜਾਵੇ। ਉਹਨਾਂ ਦੱਸਿਆ ਕਿ ਭਾਰਤ ਦੇ ਸਾਬਕਾ ਮੁੱਖ ਜੱਜ ਜਸਟਿਸ ਗਵੱਈ ਤੇ ਜੁੱਤੀ ਸੁੱਟਣ ਵਾਲਾ ਵੀ ਐਡਵੋਕੇਟ ਅਨਿਲ ਮਿਸ਼ਰਾ ਹੀ ਸੀ ਅਤੇ ਹਾਈ ਕੋਰਟ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਬੁੱਤ ਲੱਗਣ ਤੇ ਅੜਚਣ ਪਾਉਣ ਵਾਲਾ ਵੀ ਇਹ ਹੀ ਵਿਅਕਤੀ ਸੀ ਦੱਸ ਦਈਏ ਕਿ ਉਕਤ ਵਿਅਕਤੀ ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਦਰਜ ਹੋ ਚੁੱਕੇ ਹਨ । ਇਸ ਤੋਂ ਸਿੱਧ ਹੁੰਦਾ ਹੈ ਕਿ ਐਡਵੋਕੇਟ ਮਿਸ਼ਰਾ ਦੇ ਮਨ ਵਿੱਚ ਦਲਿਤਾਂ ਪ੍ਰਤੀ ਬਹੁਤ ਮਾੜੀ ਭਾਵਨਾ ਭਰੀ ਹੋਈ ਹੈ। ਭਵਿੱਖ ਵਿੱਚ ਵੀ ਉਹ ਅਜਿਹੇ ਘਨਾਉਣੇ ਅਪਰਾਧ ਕਰ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਐਡਵੋਕੇਟ ਅਨਿਲ ਮਿਸ਼ਰਾ ਦੇ ਖਿਲਾਫ ਤੁਰੰਤ NSA ਲਗਾ ਕੇ ਪੱਕੇ ਤੌਰ ਤੇ ਹੀ ਜੇਲ ਵਿੱਚ ਰਹਿਣ ਦਿੱਤਾ ਜਾਵੇ ਉਹਨਾਂ ਕਿਹਾ ਕਿ, ਨਹੀਂ ਤਾਂ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਦੇਸ਼ ਭਰ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਨਿਰੋਲ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *