ਹਿੰਦੂ ਪਰਿਵਾਰ ਦੇ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਸੱਚਾਈ ਦੀ ਜਿੱਤ :- ਸਿੰਗੜੀਵਾਲਾ

ਹੁਸ਼ਿਆਰਪੁਰ 8 ਜੂਨ (ਤਰਸੇਮ ਦੀਵਾਨਾ ) ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 31 ਸਾਲਾਂ ਬਾਅਦ ਹਿੰਦੂ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਗੁਲਸ਼ਨ ਕੁਮਾਰ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਸਬੰਧੀ ਕੇਸ ਦਾ ਫੈਸਲਾ ਸੁਣਾਉਂਦਿਆਂ ਸਾਬਕਾ ਡੀ ਆਈ ਜੀ ਦਿਲਬਾਗ ਸਿੰਘ ਨੂੰ 7 ਸਾਲ ਦੀ ਸਜ਼ਾ ਅਤੇ 50 ਹਜ਼ਾਰ ਜੁਰਮਾਨਾ, ਸਾਬਕਾ ਡੀ ਐਸ ਪੀ ਨੂੰ ਉਮਰ ਕੈਦ ਦੇ ਨਾਲ ਲੱਗਿਆ 2 ਲੱਖ ਰੁਪਏ ਹਰਜਾਨਾ ਕੀਤਾ ਗਿਆ ਜੋ ਕਿ ਸੱਚਾਈ ਦੀ ਜਿੱਤ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਘੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਰਾਹੀਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ
ਤਰਨਤਾਰਨ ‘ਚ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਗੁਲਸ਼ਨ ਕੁਮਾਰ ਨੂੰ ਅਗਵਾ ਕਰਕੇ ਫ਼ਰਜੀ ਮੁਕਾਬਲੇ ‘ਚ ਕਤਲ ਕੀਤਾ ਗਿਆ ਸੀ
ਮਾਰੇ ਗਏ ਨੌਜਵਾਨ ਦਾ ਗਰੀਬ ਪਿਓ ਚਮਨ ਲਾਲ ਇਨਸਾਫ਼ ਤੱਕ ਪੈਰੀ ਜੁੱਤੀ ਪਾਉਂਣੀ ਛੱਡ ਗਿਆ ਤੇ ਇਨਸਾਫ਼ ਤੋਂ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਆਖ ਗਿਆ ਉਨਾਂ ਦੇ ਪਰਿਵਾਰ ਨੂੰ ਪੁਲਸੀਆਂ ਨੇ ਲੱਖਾਂ ਦਾ ਲਾਲਚ ਦਿੱਤਾ ਤੇ ਬਹੁਤ ਦਬਾਅ ਬਣਾਇਆ ਪਰ ਪਰਿਵਾਰ ਨੇ ਈਨ ਨਹੀਂ ਮੰਨੀ ਤੇ ਪਰਿਵਾਰ ਵੱਲੋਂ ਖਾਲੜਾ ਮਿਸ਼ਨ ਕਮੇਟੀ ਦੇ ਸਹਿਯੋਗ ਨਾਲ ਇਹਨਾਂ ਦੋਸ਼ੀਆਂ ਖਿਲਾਫ਼ ਇਨਸਾਫ ਲਈ ਸ਼ਿਕਾਇਤ ਤੇ 1997 ‘ਚ ਸੀਬੀਆਈ ਨੇ 302, 364, 201, 218, 120ਬੀ ਤੇ 34 ਤਹਿਤ ਕੇਸ ਦਰਜ ਕੀਤਾ ਸੀ ਜਿਨਾਂ ਵਿੱਚੋਂ ਸਾਬਕਾ ਏਐਸਆਈ ਅਰਜੁਨ, ਸਾਬਕਾ ਏਐਸਆਈ ਬਲਬੀਰ ਤੇ ਸਾਬਕਾ ਏਐਸਆਈ ਦਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਇਹਨਾਂ ਦੋਸ਼ੀ ਪੁਲਸ ਵਾਲਿਆਂ ਨੇ ਗੁਲਸ਼ਨ ਕੁਮਾਰ ਨੂੰ ਘਰੋਂ ਚੱਕ ਹੋਰ ਨੋਜਵਾਨਾਂ ਨਾਲ ਝੂਠਾ ਪੁਲਿਸ ਮੁਕਾਬਲਾ ਬਣਾ ਲਾਸ਼ਾਂ ਨੂੰ ਆਪ ਹੀ ਸਾੜ੍ਹਤਾ ਦਿੱਤਾ ਸੀ
