ਜਲੰਧਰ ਸ਼ਹਿਰ ਬਣਿਆ ਕੂੜੇ ਦਾ ਡੰਪ ਹਰ ਜਗ੍ਹਾ ਫੈਲਿਆ ਕੂੜਾ, ਬਿਮਾਰੀ ਫੈਲਣ ਦਾ ਡਰ 

ਜਲੰਧਰ ਸ਼ਹਿਰ ਬਣਿਆ ਕੂੜੇ ਦਾ ਡੰਪ ਹਰ ਜਗ੍ਹਾ ਫੈਲਿਆ ਕੂੜਾ, ਬਿਮਾਰੀ ਫੈਲਣ ਦਾ ਡਰ 

ਨਗਰ ਨਿਗਮ ਕਾਰਪੋਰੇਸ਼ਨ ਦੇ ਕਮਿਸ਼ਨਰ ਅਤੇ ਮੇਅਰ ਸੋ ਰਹੇ ਕੁੰਭਕਰਨ ਦੀ ਨੀਂਦ : ਅਜੇ ਖੋਸਲਾ 

ਜਲੰਧਰ/ 25 ਅਗਸਤ /ਸੁਨੀਲ ਕੁਮਾਰ

 

ਸਫਾਈ ਸੇਵਕਾਂ ਦੀ ਹੜਤਾਲ ਦੇ ਕਾਰਨ ਜਲੰਧਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ ਰਾਹਗੀਰਾਂ ਦਾ ਲੰਘਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ ਪਰ ਨਗਰ ਨਿਗਮ ਪ੍ਰਸ਼ਾਸਨ ਦੀ ਇੱਥੇ ਬਹੁਤ ਵੱਡੀ ਲਾਪਰਵਾਹੀ ਨਜ਼ਰ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਨਗਰ ਨਿਗਮ ਜਲੰਧਰ ਸਫ਼ਾਈ ਸੇਵਕਾਂ ਵੱਲੋਂ ਕੀਤੀ ਗਈ ਹੜਤਾਲ ਦੇ ਸਮਰਥਨ ਵਿਚ ਪਹੁੰਚੇ ਵਾਲਮੀਕਿ ਟਾਇਗਰ ਫੋਰਸ ਆਲ ਇੰਡੀਆ ਪ੍ਰਧਾਨ ਅਜੈ ਖੋਸਲਾ ਉਪ ਪ੍ਰਧਾਨ ਵਿੱਕੀ ਚੀਦਾ ਅਤੇ ਸਾਰੀ ਟੀਮ ਜਾਣਕਾਰੀ ਅਨੁਸਾਰ 6 ਸੋ 9 ਕਰੋੜ ਦੀ ਲਾਗਤ ਨਾ ਠੇਕੇਦਾਰੀ ਸਿਸਟਮ ਲਾਗੂ ਕਰਨ ਦੇ ਖਿਲਾਫ ਹੜਤਾਲ ਕੀਤੀ ਗਈ ਹੈ ਅਤੇ ਨਵੀਂ ਭਰਤੀ 1194 ਪੱਕੇ ਕਰਨ ਸੰਬੰਧੀ ਸਰਕਾਰ ਦੇ ਖਿਲਾਫ ਹੜਤਾਲ 5ਵੇਂ ਦਿਨ ਵੀ ਜਾਰੀ ਚਲ ਰਹੀ ਹੈ ਸ਼ਹਿਰ ਚ ਕੂੜਾ ਹੀ ਕੂੜਾ ਲੱਗ ਚੁੱਕਾ ਹੈ ਜਿਸਦੇ ਕਰਕੇ ਲੋਕਾਂ ਦੇ ਦਿਲਾਂ ਵਿਚ ਬਿਮਾਰੀ ਫੈਲਣ ਦਾ ਡਰ ਬਣ ਚੁੱਕਾ ਹੈ ਪਰ ਜਲੰਧਰ ਦੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ।

Leave a Reply

Your email address will not be published. Required fields are marked *