ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ 9 ਜੂਨ ਨੂੰ ਅੰਬ ਸਾਹਿਬ ਤੋਂ ਐਸ ਐਸ ਪੀ ਮੋਹਾਲੀ ਦੇ ਦਫਤਰ ਵੱਲ ਕਰਾਂਗੇ ਨਿਆਂ ਮਾਰਚ :-ਬਹਿਰਾਮਕੇ, ਸੁਖਜਿੰਦਰ ਸਿੰਘ ਸੰਧੂ 

ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ 9 ਜੂਨ ਨੂੰ ਅੰਬ ਸਾਹਿਬ ਤੋਂ ਐਸ ਐਸ ਪੀ ਮੋਹਾਲੀ ਦੇ ਦਫਤਰ ਵੱਲ ਕਰਾਂਗੇ ਨਿਆਂ ਮਾਰਚ :-ਬਹਿਰਾਮਕੇ, ਸੁਖਜਿੰਦਰ ਸਿੰਘ ਸੰਧੂ 

 

 

ਜਲੰਧਰ 7-ਜੂਨ (ਸੁਨੀਲ ਕੁਮਾਰ ) ਕਿਸਾਨ ਮਜ਼ਦੂਰ ਮੋਰਚੇ ਦੇ ਆਗੂ। ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੁਖਜਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਜਲੰਧਰ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਬੀਤੇ ਦਿਨ ਕਪੂਰਥਲਾ ਦੀ ਜੰਮਪਲ ਪਿਤਾ ਉੱਤਮ ਸਿੰਘ ਤੇ ਮਾਤਾ ਵੀਰ ਦੀ ਸ਼ੇਰਨੀ ਧੀ ਜੋ ਸੀ ਆਈ ਐਸ ਐਫ ਫੋਰਸ ਵਿੱਚ ਲੰਮੇ ਸਮੇ ਤੋ ਡਿਊਟੀ ਨਿਭਾਅ ਰਹੀ ਸੀ ਕਲ ਵੀ ਉਹ ਆਪਣੀ ਡਿਊਟੀ ਤੇ ਤੈਨਾਤ ਮੋਹਾਲੀ ਏਅਰਪੋਰਟ ਤੇ ਚੈਕਿੰਗ ਦੌਰਾਨ ਕੰਗਨਾ ਵੱਲੋ ਭੈਣ ਨਾਲ ਉਸ ਦੀ ਡਿਊਟੀ ਦੌਰਾਨ ਭੈਣ ਕੁਲਵਿੰਦਰ ਕੌਰ ਨਾਲ ਕੁਤਾਹੀ ਕੀਤੀ ਤੇ ਵਾਇਰਲ ਵੀਡੀਓ ਮੁਤਾਬਿਕ ਭੈਣ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੀ ਤੇ ਡਿਊਟੀ ਦੌਰਾਨ ਕੰਗਨਾ ਰਿਨੋਤ ਨੂੰ ਮੋਬਾਇਲ ਫੋਨ ਤੇ ਪਰਸ ਚੈਕਿੰਗ ਕਰਨ ਲਈ ਟਰੇਅ ਵਿੱਚ ਰਖਣ ਲਈ ਕਿਹਾ ਸੀ ਪਰ ਕੰਗਣਾ ਰਿਨੋਤ ਵੱਲੋ ਗਲਤ ਵਿਹਾਰ ਕੀਤਾ ਗਿਆ ਤੇ ਨਾਲ ਹੀ ਭੈਣ ਜੋ ਦੇਸ਼ ਦੀ ਸੁਰੱਖਿਆ ਦੀ ਸੇਵਾ ਨਿਭਾਅ ਰਹੀ ਸੀ ਉਸ ਤੇ ਅੱਤਵਾਦ ਖਾਲਿਸਤਾਨੀ ਦੇ ਟੈਗ ਲਾਏ ਗਏ ਇਹ ਦੇਸ਼ ਦੀ ਸੇਵਾ ਕਰਨ ਵਾਲੇ ਜਵਾਨਾ ਲਈ ਬਹੁਤ ਮਾੜੀ ਸ਼ਬਦਾਵਲੀ ਹੈ ਇਕ ਨਵੀ ਬਣੀ ਐਮ ਪੀ ਦੀ ਇਹੋ ਜਹੀ ਘਟੀਆ ਸੋਚ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਕਿਉਕੀ ਦੇਸ਼ ਦੇ ਜਵਾਨ ਇਮਾਨਦਾਰੀ ਨਾਲ ਡਿਊਟੀ ਨਿਭਾਅ ਰਹੇ ਹਨ ਤੇ ਦੇਸ਼ ਤੋ ਆਪਣੀ ਜਾਨ ਵਾਰਨ ਵਾਲੇ ਦੇਸ਼ ਦੇ ਜਵਾਨਾ ਨੂੰ ਇਸ ਤਰਾ ਦੀ ਸ਼ਬਦਾਵਲੀ ਬੋਲ ਕੇ ਇਹ ਕਹਿਣਾ ਕੇ ਉਹ ਅੱਤਵਾਦੀ ਹਨ ਇਸ ਨਾਲ ਦੇਸ਼ ਦੇ ਜਵਾਨ ਦਾ ਮਨੋਬਲ ਡਿੱਗਦਾ ਹੈ ਇਸ ਭੈਣ ਦੇ ਪਰਿਵਾਰ ਦੇ ਪੰਜ ਜੀਅ ਫੌਜ ਵਿੱਚ ਰਿਟਾਇਰਡ ਹੋਏ ਹਨ ਤੇ ਉਹ ਖਾਲਿਸਤਾਨੀ ਕਿਵੇਂ ਹੋ ਗਏ।ਇਸ ਲਈ ਕੰਗਣਾ ਰਿਨੋਤ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਭੈਣ ਕੁਲਵਿੰਦਰ ਕੌਰ ਤੇ ਦਰਜ ਕੀਤੀ ਐਫ ਆਰ ਆਈ ਰਦ ਕੀਤੀ ਜਾਵੇ ਤੇ ਡਿਊਟੀ ਤੇ ਬਹਾਲ ਕੀਤਾ ਜਾਵੇ ਇਸ ਸਮੇ ਉਹਨਾ ਦੇ ਜਨਮ ਸਥਾਨ ਤੇ ਉਹਨਾ ਦੇ ਭਰਾ ਦੇ ਘਰ ਇਕੱਠੇ ਹੋਏ ਸਮੂਹ ਪੰਜਾਬ ਦੇ ਜਥੇਬੰਦਕ ਲੋਕ ਹਾਜ਼ਰ ਹੋਏ ਤੇ ਪਰਿਵਾਰ ਨਾਲ ਮੋਡੇ ਨਾਲ ਮੋਡਾ ਲਾ ਕੇ ਖੜੇ ਹੋਣ ਦਾ ਵਿਸ਼ਵਾਸ ਦਿਵਾਇਆ ਇਸ ਸਮੇ ਭੈਣ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਂਵਾਲ ਦੇ ਘਰ ਭੈਣ ਕੁਲਵਿੰਦਰ ਕੌਰ ਜੀ ਦੇ ਮਾਤਾ ਪਿਤਾ ਨਾਲ ਵੀ ਮੁਲਾਕਾਤ ਕੀਤੀ ।

ਇਸ ਮੋਕੇ ਐਗਜਿਕਟਿਵ ਮੇਂਬਰ ਪੰਜਾਬ, ਕੁਲਜਿੰਦਰ ਸਿੰਘ ਸਿੱਧੂ ਸਲਾਹਕਾਰ ਬਹਿਰਾਮਕੇ ,ਗੁਰਮੇਲ ਸਿੰਘ ਸਹਿਰੀ ਪ੍ਰਧਾਨ, ਬਾਜ ਸਿੰਘ ਸੰਗਲਾ,ਮਲਕੀਤ ਸਿੰਘ ਅਮੀਵਾਲਾ, ਬਲਵੀਰ ਸਿੰਘ ਮਾਨ, ਜਗਰੂਪ ਸਿੰਘ ਰੰਡਿਆਲਾ, ਮਨਪ੍ਰੀਤ ਸਿੰਘ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਸਕੱਤਰ ਆਦਿ ਕਿਸਾਨ ਆਗੂ ਹਾਜਰ ਸਨ।

Leave a Reply

Your email address will not be published. Required fields are marked *