ਪੰਜਾਬ ਦੀ ਧਰਤੀ ‘ਤੇ ਨਹੀਂ ਉੱਗਣ ਦਿਆਂਗੇ, ਨਫਰਤ ਦੇ ਬੀਜ, CM ਭਗਵੰਤ ਮਾਨ

ਚੰਡੀਗੜ੍ਹ (ਰੋਜ਼ਾਨਾਂ ਰਿਪੋਰਟਰ ਬਿਊਰੋ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਵੱਡਾ ਬਿਆਨ ਦਿੰਦਿਆਂ ਹੋਇਆ ਕਿਹਾ ਹੈ ਕਿ, ਸੂਬੇ ਦੀ ਧਰਤੀ ਤੇ ਨਫ਼ਰਤ ਦੇ ਬੀਜ਼ ਉੱਗਣ ਨਹੀਂ ਦਿਆਂਗੇ।

ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਪੰਜਾਬ ‘ਚ ਆਪਸੀ ਭਾਈਚਾਰਕ ਸਾਂਝ ਕਾਇਮ ਸੀ ਤੇ ਰਹੇਗੀ। ਪੰਜਾਬ ‘ਚ ਅਮਨ ਕਾਨੂੰਨ ਕਾਇਮ ਰੱਖਣਾ ਸਰਕਾਰ ਦਾ ਫ਼ਰਜ਼ ਤੇ ਜ਼ਿੰਮੇਵਾਰੀ ਹੈ। ਇਸ ਧਰਤੀ ‘ਤੇ ਨਫ਼ਰਤ ਦੇ ਬੀਜਾਂ ਤੋਂ ਬਿਨ੍ਹਾਂ ਬਾਕੀ ਸਭ ਉੱਗ ਪੈਂਦਾ ਹੈ।

ਉਨ੍ਹਾਂ ਨੇ ਅੱਗੇ ਲਿਖਿਆ ਕਿ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੇ ਪੰਜਾਬ ‘ਚ ਨਫ਼ਰਤ ਦੇ ਬੀਜ ਨਹੀਂ ਉੱਗਣਗੇ।

Leave a Reply

Your email address will not be published. Required fields are marked *