ਭਾਜਪਾ ਦਾ ਕੀਤਾ ਵਿਕਾਸ ਜ਼ਮੀਨੀ ਪੱਧਰ ਤੇ ਨਹੀ ਆ ਰਿਹਾ ਨਜ਼ਰ- ਗਗਨ ਕੁਮਾਰ ਗੱਗੀ

ਭਾਜਪਾ ਦਾ ਕੀਤਾ ਵਿਕਾਸ ਜ਼ਮੀਨੀ ਪੱਧਰ ਤੇ ਨਹੀ ਆ ਰਿਹਾ ਨਜ਼ਰ- ਗਗਨ ਕੁਮਾਰ ਗੱਗੀ

 

 

ਲੁਧਿਆਣਾ 6 ਅਪੈ੍ਰਲ (ਪ੍ਰਵੇਸ਼ ਗਰਗ / ਰਜਿੰਦਰ ਕੌਰ ) ਦੇਸ਼ ਤੇ ਪਿਛਲੇ ਦਸ ਸਾਲਾਂ ਤੋ ਰਾਜ ਕਰਦੀ ਆ ਰਹੀ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਵਿਦੇਸ਼ਾਂ ਵਿਚ ਪਿਆ ਕਾਲਾ ਧਨ ਦੇਸ਼ ਵਿਚ ਲਿਆਕੇ ਲੋਕਾਂ ਵਿਚ ਵੰਡਿਆਂ ਜਾਵੇਗਾ, ਹਰ ਵਿਅਕਤੀ ਦੇ ਖਾਤੇ ਵਿਚ ਪੰਦਰਾਂ ਪੰਦਰਾਂ ਲੱਖ ਰੁਪਏ ਆਵੇਗਾ।ਬੇਰੁਜਗਾਰ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਅਤੇ ਅੱਛੇ ਦਿਨ ਆਉਣ ਆਦਿ ਵਰਗੇ ਕਈ ਵੱਡੇ ਵੱਡੇ ਵਾਅਦੇ ਕੀਤੇ ਸਨ।ਪਰ ਭਾਜਪਾ ਨੇ ਆਪਣੇ ਦਸ ਸਾਲ ਦੇ ਰਾਜ ਵਿਚ ਲੋਕਾਂ ਨੂੰ ਜੁਮਲੇ ਦਿਖਾਉਣ ਤੋ ਸਿਵਾਏ ਕੁਝ ਵੀ ਨਹੀ ਦਿੱਤਾ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਗਗਨ ਕੁਮਾਰ ਗੱਗੀ ਵਾਰਡ ਨੂੰ 43 ਦੇ ਆਗੂ ਨੇ ਕਹੇ।ਉਨਾਂ ਕਿਹਾ ਕਿ ਕੇਦਰ ਦੀ ਭਾਜਪਾ ਸਰਕਾਰ ਇੱਕ ਨੰਬਰ ਦੀ ਝੂਠੀ ਅਤੇ ਲਾਰੇਬਾਜ਼ ਸਰਕਾਰ ਸਾਬਤ ਹੋ ਚੁੱਕੀ ਹੈ, ਜਿਸ ਨੇ ਆਪਣੇ ਰਾਜ ਵਿਚ ਦੇਸ਼ ਦੀ ਤਰੱਕੀ ਲਈ ਅਜੇ ਤੱਕ ਸੇਰ ਵਿਚੋ ਪੂਣੀ ਵੀ ਨਹੀ ਕੱਤੀ।ਝੂਠ ਬੋਲਕੇ ਸੱਤਾ ਵਿਚ ਆਈ ਭਾਜਪਾ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਠੰਡੇ ਬਸਤੇ ਵਿਚ ਪਾਕੇ ਰੱਖ ਦਿੱਤਾ ਅਤੇ ਆਪ ਦੇਸ ਦੇ ਵੱਡੇ ਘਰਾਣਿਆਂ ਦੇ ਹੱਥਾਂ ਵਿਚ ਖੇਡਣ ਲੱਗ ਪਈ।ਗੱਗੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਨੇ ਦੇਸ ਦੀ ਤਰੱਕੀ ਲਈ ਜੇਕਰ ਕੁਝ ਕੀਤਾ ਹੁੰਦਾ ਤਾਂ ਉਹ ਜ਼ਮੀਨੀ ਪੱਧਰ ਤੇ ਨਜ਼ਰ ਜਰੂਰ ਆਉਣਾ ਸੀ।ਪਰ ਭਾਜਪਾ ਨੇ ਆਪਣੇ ਚਹੇਤਿਆਂ ਨੂੰ ਖੁਸ਼ ਲਈ ਸਰਕਾਰ ਦੇ ਵੱਡੇ ਵੱਡੇ ਕਮਾਈ ਦੇ ਸਾਧਨ ਵੇਚ ਦਿੱਤੇ।ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ

ਭਾਜਪਾ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ।ਇਸ ਲਈ ਵਿਰੋਧੀ ਧਿਰਾਂ ਦੇ ਲੋਕ ਸਭਾ ਮੈਬਰਾਂ ਅਤੇ ਪਾਰਟੀਆਂ ਦੇ ਵਿਧਾਇਕਾਂ ਨੂੰ ਈ ਡੀ, ਆਈ ਟੀ ਅਤੇ ਸੀ ਬੀ ਆਈ ਦਾ ਡਰਾਵਾਂ ਦੇਕੇ ਤੋੜ ਰਹੀ ਹੈ।ਪਰ ਦੇਸ਼ ਦਾ ਵੋਟਰ ਇਸ ਵਾਰ ਲੋਕ ਸਭਾ ਚੋਣਾਂ ਵਿਚ ਜੁਮਲੇਬਾਜ਼ ਭਾਜਪਾ ਨੂੰ ਮੂੰਹ ਨਹੀ ਲਾਵੇਗਾ।ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਵੱਡੀ ਪੱਧਰ ਤੇ ਜਿੱਤ ਹੋਵੇਗੀ।

Leave a Reply

Your email address will not be published. Required fields are marked *