ਸਾਬਕਾ ਮੁੱਖ ਮੰਤਰੀ ਧੂਮਲ ਦੇ ਵੱਡੇ ਭਰਾ ਰੂਪ ਸਿੰਘ ਧੂਮਲ ਪੰਚਤੱਤ ਵਿੱਚ ਵਿਲੀਨ, ਅਰਵਿੰਦ ਧੂਮਲ ਨੇ ਦਿੱਤੀ ਮੁਖਾਗਨੀ।
ਜਲੰਧਰ, 14 ਜੂਨ (ਸੁਨੀਲ ਕੁਮਾਰ ) : ਲਘੂ ਉਦਯੋਗ ਭਾਰਤੀ ਦੇ ਆਲ ਇੰਡੀਆ ਮੀਤ ਪ੍ਰਧਾਨ ਅਰਵਿੰਦ ਧੂਮਲ ਦੇ ਸਤਿਕਾਰਯੋਗ ਪਿਤਾ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਵੱਡੇ ਭਰਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਅਤੇ ਆਈਪੀਐਲ ਪ੍ਰਧਾਨ ਅਰੁਣ ਸਿੰਘ ਧੂਮਲ ਦੇ ਤਾਇਆ ਸੰਤ ਗਰੁੱਪ ਦੇ ਚੇਅਰਮੈਨ ਰੂਪ ਸਿੰਘ ਧੂਮਲ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ (14 ਜੂਨ, 2023) ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ, ਜਲੰਧਰ ਵਿਖੇ ਕੀਤਾ ਗਿਆ। ਅਰਵਿੰਦ ਧੂਮਲ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ ਗਿਆ। ਪਿੰਡ ਸਮੀਰਪੁਰ, ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਵਿੱਚ ਜਨਮੇ ਸਵਰਗੀ ਰੂਪ ਸਿੰਘ ਠਾਕੁਰ ਦੇ ਪਿਤਾ ਇੱਕ ਸੇਵਾਮੁਕਤ ਫੌਜੀ ਕੈਪਟਨ ਸਨ। ਰੂਪ ਸਿੰਘ ਨੇ ਪਿੰਡ ਦੇ ਸਕੂਲ (ਬਗਵਾੜਾ) ਅਤੇ ਸਰਕਾਰਘਾਟ (ਡੀ. ਟੀ. ਮੰਡੀ) ਵਿੱਚ ਪੜ੍ਹਾਈ ਕੀਤੀ। 1956 ਵਿੱਚ ਮੰਡੀ ਕਾਲਜ ਤੋਂ ਬੀ.ਐਸ.ਸੀ. ਕੀਤੀI ਕੁਝ ਸਮਾਂ ਟੋਨੀ ਦੇਵੀ (ਹਮੀਰਪੁਰ) ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕੀਤਾ ਅਤੇ ਫਿਰ ਜਲੰਧਰ ਵਿੱਚ ਐਲਆਈਸੀ ਵਿੱਚ ਭਰਤੀ ਹੋ ਗਏ। ਇਸ ਤੋਂ ਬਾਅਦ ਸੰਤ ਬ੍ਰਾਸ ਮੈਟਲ ਵਰਕਸ ਅਤੇ ਕ੍ਰੇਸੈਂਟ ਇੰਜੀਨੀਅਰਿੰਗ ਕਾਰਪੋਰੇਸ਼ਨ ਨਾਲ ਜੁੜ ਗਏ। ਜੋ ਹੁਣ ਉਦਯੋਗਾਂ ਦਾ ਇੱਕ ਸਮੂਹ ਬਣ ਚੁੱਕਾ ਹੈ। ਸਵਰਗੀ ਰੂਪ ਸਿੰਘ ਆਪਣੇ ਪਿੱਛੇ ਪਤਨੀ ਸ੍ਰੀਮਤੀ ਗੀਤਾ ਦੇਵੀ, ਪੁੱਤਰ ਅਰਵਿੰਦ ਧੂਮਲ, ਨੂੰਹ ਸੀਮਾ ਧੂਮਲ, ਪੋਤਰੇ ਸਮਰਥ ਸਿੰਘ ਅਤੇ ਸਾਰਥਕ ਸਿੰਘ ਅਤੇ 5 ਧੀਆਂ ਜੋ ਵਿਆਹੇ ਹੋਏ ਹਨ ਛੱਡ ਗਏ ਹਨ।
ਇਸ ਮੌਕੇ ਮੀਤ ਪ੍ਰਧਾਨ ਭਾਜਪਾ ਪੰਜਾਬ ਰਾਕੇਸ਼ ਰਾਠੌਰ, ਮੀਤ ਪ੍ਰਧਾਨ ਲਘੂ ਉਦਯੋਗ ਭਾਰਤੀ ਪੰਜਾਬ ਵਿਕਰਾਂਤ ਸ਼ਰਮਾ, ਲਘੂ ਉਦਯੋਗ ਭਾਰਤੀ ਬਠਿੰਡਾ ਪ੍ਰਧਾਨ ਉੱਤਮ ਗੋਇਲ, ਹੁਸ਼ਿਆਰਪੁਰ ਦੇ ਪ੍ਰਧਾਨ ਅਮਿਤ ਗੋਇਲ, ਜਲੰਧਰ ਦੇ ਪ੍ਰਧਾਨ ਵਿਵੇਕ ਰਾਠੌਰ, ਰਵਿੰਦਰ ਹਾਂਡਾ ਬਟਾਲਾ, ਹਰੀਸ਼ ਗੁਪਤਾ, ਉੱਤਮ ਚੱਢਾ, ਅਸ਼ੋਕ ਗੁਪਤਾ, ਪੰਕਜ, ਗੌਤਮ, ਪੁਨੀਤ ਗੁਪਤਾ, ਲਲਿਤ ਸ਼ਰਮਾ, ਰਾਜੀਵ ਜੈਨ ਲੁਧਿਆਣਾ, ਅਸ਼ੋਕ ਸੇਠੀ, ਅਵਨੀਸ਼ ਪਰਮਾਰ, ਚੰਦਰਸ਼ੇਖਰ ਗੁਪਤਾ, ਵਰਿੰਦਰ ਠਾਕੁਰ, ਰਾਕੇਸ਼ ਰਵੀਨਾ, ਰਣਵੀਰ ਸਿੰਘ ਆਦਿ ਹਾਜ਼ਰ ਸਨ। , ਮੁਕੇਸ਼ ਰਾਠੌਰ, ਰਾਜਕੁਮਾਰ ਰਾਠੌਰ, ਆਕਾਸ਼ ਰਾਠੌਰ, ਸੰਤੋਸ਼ ਪਰਮਾਰ, ਅਭਿਸ਼ੇਕ ਰਾਠੌਰ, ਕਿਸ਼ਨ ਲਾਲ ਸ਼ਰਮਾ, ਰਮਨ ਪੱਬੀ, ਠਾਕੁਰ ਸ਼ੇਰ ਸਿੰਘ, ਭਗਵੰਤ ਪ੍ਰਭਾਕਰ, ਸਾਬਕਾ ਵਿਧਾਇਕ ਕੇ.ਡੀ.ਭੰਡਾਰੀ, ਵਿਵੇਕ ਖੰਨਾ, ਭਾਜਪਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਆਦਿ ਹਾਜ਼ਰ ਸਨ। ਕਾਰਜਕਾਰਨੀ ਮੈਂਬਰ ਸੰਨੀ ਸ਼ਰਮਾ ਅਮਰਜੀਤ ਸਿੰਘ ਅਮਰੀ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਕਾਲੀਆ ਮਨੀਸ਼ ਵਿੱਜ ਅਮਿਤ ਭਾਟੀਆ, ਰਾਮ ਪ੍ਰਕਾਸ਼, ਡਾ: ਸਵੈਮ ਪ੍ਰਕਾਸ਼, ਡਾ: ਵਿਜੇ ਮਹਾਜਨ, ਅਜੇ ਚੰਦੇਲ ਰਾਜਨ ਸ਼ਰਮਾ ਸੰਜੀਵ ਸ਼ਰਮਾ ਮਨੀ ਹਰਜਿੰਦਰ ਸਿੰਘ ਬਾਬੂ ਅਰੋੜਾ ਰਾਹੁਲ ਚੋਪੜਾ ਆਦਿ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾI
