


ਜਲੰਧਰ 5 ਫਰਵਰੀ ( ਸੁਨੀਲ ਕੁਮਾਰ ਰੋਜ਼ਾਨਾ ਰਿਪੋਟਰ ਨਿਊਜ਼ ਪੇਪਰ) ਜਲੰਧਰ ਜੈਮਲ ਨਗਰ ਗਲੀ ਨੰਬਰ 5 ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਮੌਕੇ ਤੇ ਲੰਗਰ ਲਗਾਇਆ ਗਿਆ। ਆਈਆਂ ਹੋਈਆਂ ਸੰਗਤਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਹਾਜਰੀ ਲਾ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹਰ ਗਲੀ ਮੁਹੱਲੇ ਨੂੰ ਸਜਾਇਆ ਗਿਆ ਅਤੇ ਚਾਰੇ ਪਾਸੇ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਦੇ ਨਾਅਰੇ ਗੂੰਜ ਰਹੇ ਸਨ। ਇਸ ਮੌਕੇ ਤੇ ਵੱਖ-ਵੱਖ ਥਾਵਾਂ ਤੋਂ ਆਈਆਂ ਹੋਈਆਂ ਸੰਗਤਾਂ ਅਤੇ ਮੁਹੱਲਾ ਵਾਸੀ ਵੀ ਮੌਜੂਦ ਸਨ।
