ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
ਬਲਾਚੌਰ 25ਅਕਤੂਬਰ (ਰੋਜ਼ਾਨਾਂ ਰਿਪੋਰਟਰ ਨਿਊਜ਼ ਪੇਪਰ)
ਬਲਾਚੌਰ ਦੇ ਸੀਤਾ ਰਾਮ ਮੰਦਿਰ ਦੀ ਗਰਾਊਂਡ ਵਿਖੇ ਸ਼੍ਰੀ ਰਾਮ ਲੀਲਾ ਦੀ ਕਮੇਟੀ ਅਤੇ ਪ੍ਰਧਾਨ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਦੁਸਹਿਰਾ ਬਹੁਤ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ।
ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਕਮੇਟੀ ਵੱਲੋਂ ਸਥਾਨਕ ਸ਼ਿਵਾਜੀ ਪਾਰਕ ਤੋਂ ਕੱਢੀ ਜਾਣ ਵਾਲੀ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ ਦਾ ਸ਼ੁੱਭਆਰੰਭ ਕੀਤਾ। ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਆਯੋਜਨ ਅਤੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਦੁਸਹਿਰਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਕਿਵੇਂ ਪ੍ਰਭੂ ਸ਼੍ਰੀ ਰਾਮ ਨੇ ਆਪਣੇ ਪਿਤਾ ਦੇ ਇਕ ਵਚਨ ਦਾ ਸਨਮਾਨ ਕਰਦੇ ਹੋਏ ਰਾਜ ਸਿੰਘਾਸਨ ਦਾ ਤਿਆਗ ਕਰਕੇ ਜਿੱਥੇ ਮਾਤਾ ਸੀਤਾ ਅਤੇ ਭਰਾ ਲਕਸ਼ਮਣ ਨਾਲ 14 ਸਾਲਾਂ ਦਾ ਬਨਵਾਸ ਕੱਟਿਆ, ਉਥੇ ਹੀ ਬੁਰਾਈ ’ਤੇ ਚੰਗਿਆਈ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਨਿਮਰਤਾ ਅਤੇ ਸੰਜਮ ਦਾ ਗੁਣ ਸਿੱਖ ਕੇ ਆਪਣੀ ਜੀਵਨਸ਼ੈਲੀ ਵਿਚ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸਤਨਾਮ ਜਲਾਲਪੁਰ ਨੇ ਕਿਹਾ ਕਿ ਦੁਸਹਿਰਾ ਸਾਡੀ ਭਾਈਚਾਰਕ ਸਾਂਝ ਦਾ ਇਕ ਬਹੁਮੁੱਲਾ ਤੋਹਫਾ ਹੈ, ਜਿਸ ਨੂੰ ਸਿਰਫ਼ ਹਿੰਦੂ ਧਰਮ ਹੀ ਨਹੀਂ, ਸਗੋਂ ਹਰੇਕ ਧਰਮ ਦੇ ਲੋਕ ਬਹੁਤ ਸ਼ਰਧਾਪੂਰਵਕ ਮਨਾਉਂਦੇ ਹਨ। ਸਾਨੂੰ ਬੁਰਾਈ ਨੂੰ ਮਿਟਾ ਕੇ ਚੰਗਿਆਈ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਦਿੰਦਾ ਹੈ ਅਤੇ ਸਾਨੂੰ ਜਾਤ-ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ। ਸਤਨਾਮ ਜਲਾਲਪੁਰ ਨੇ ਕਿਹਾ ਕਿ ਰਾਵਣ ਤੋਂ ਵੱਡਾ ਕੋਈ ਵਿਦਵਾਨ ਨਹੀਂ ਸੀ ਪਰ ਉਸਦੇ ਹੰਕਾਰ ਨੇ ਲੰਕਾ ਦਹਿਨ ਦੇ ਨਾਲ-ਨਾਲ ਉਸਦਾ ਵਿਨਾਸ਼ ਕਰ ਦਿੱਤਾ। ਇਸ ਕਾਰਨ ਸਾਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿੰਦਿਆਂ ਆਪਣੇ ਮਾਂ-ਬਾਪ ਦੀ ਸੇਵਾ ਕਰਨ ਅਤੇ ਵਧੀਆ ਸਮਾਜ ਅਤੇ ਦੇਸ਼ ਦੀ ਸਥਾਪਨਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਤੇ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਗੁੱਜਰ, ਸੂਰੀ ਹਸਪਤਾਲ ਤੋਂ ਡਾਕਟਰ ਭੁਪਿੰਦਰ ਸੂਰੀ ਡਾ ਅਮਨਦੀਪ ਕੌਰ ਸੂਰੀ, ਸਾਬਕਾ ਐਮ ਸੀ, ਨਰੇਸ਼ ਚੇਚੀ, ਰਿੱਕੀ ਬਜਾਜ,ਆਪ ਪਾਰਟੀ ਦੇ ਜਿਲ੍ਹਾ ਮੀਡੀਆ ਇੰਚਾਰਜ ਚੰਦਰਮੋਹਨ ਜੇਡੀ, ਬਲਾਚੌਰ ਤੋਂ ਬਲਾਕ ਪ੍ਰਧਾਨ ਪ੍ਰਵੀਨ ਪੁਰੀ, ਸ਼ਹਿਰੀਂ ਪ੍ਰਧਾਨ ਹਨੀ ਡੱਬ, ਨਿਰਮਲਾ ਰਾਣੀ , ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰਾ ਸਿਮਰਨ ਸਹਿਜਪਾਲ ,ਗੁਰਮੌਹਰ ਕੌਰ, ਤਰੁਣ ਜੋਤ,ਮਨਜੋਤ ਕੌਰ ,ਆਦਿ ਹਾਜਿਰ ਸਨ।

