ਸ਼ਹੀਦ ਊਧਮ ਸਿੰਘ ਨਗਰ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ ਮਾਤਾ ਜੀ ਦਾ ਜਾਗਰਨ

ਸ਼ਹੀਦ ਊਧਮ ਸਿੰਘ ਨਗਰ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ ਮਾਤਾ ਜੀ ਦਾ ਜਾਗਰਨ

 

ਜਲੰਧਰ 23 ਅਕਤੂਬਰ (ਸੁਨੀਲ ਕੁਮਾਰ) ਜਲੰਧਰ ਦੇ ਲੰਮਾ ਪਿੰਡ ਚੌਂਕ ਕੋਲ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵੱਲੋਂ ਦੂਸਰਾ ਵਿਸ਼ਾਲ ਮਾਤਾ ਜੀ ਦਾ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਜੈ ਮਾਂ ਚਿੰਤਪੁਰਨੀ ਜਾਗਰਨ ਕਮੇਟੀ ਦੇ ਸਾਰੇ ਮੈਂਬਰਾਂ ਨੇ ਅਤੇ ਆਈ ਹੋਈ ਸੰਗਤ ਨੇ ਇੱਕਜੁੱਟ ਹੋ ਕੇ ਮਹਾਮਾਈ ਦਾ ਗੁਣਗਾਨ ਕੀਤਾ। ਮਹਾਮਾਈ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਅਤੇ ਆਈ ਹੋਈ ਭਜਨ ਮੰਡਲੀ ਵੱਲੋਂ ਵੀ ਪੂਰੀ ਰਾਤ ਮਹਾਮਾਈ ਜੀ ਦੇ ਭਜਨਾ ਦਾ ਗੁਣਗਾਨ ਕੀਤਾ ਗਿਆ।ਇਸ ਮੌਕੇ ਤੇ ਸੰਤ ਪਲਵਿੰਦਰ ਪਾਲ ਜੀ (ਤਲਵਾੜੇ ਵਾਲੇ), ਬਾਬਾ ਜੰਗ ਬਹਾਦੂਰ ਜੀ (ਸੰਤੋਖਪੁਰਾ ਵਾਲੇ),ਬਾਬਾ ਪ੍ਰੇਮ ਜੀ (ਰਾਮ ਨਗਰ ਵਾਲੇ),ਰਕੇਸ਼ ਰਠੋਰ, ਕੇ.ਡੀ ਭੰਡਾਰੀ,ਐਡਵੋਕੇਟ ਹਰਸ਼ ਝਾਂਜੀ,ਐਡਵੋਕੇਟ ਸੰਦੀਪ ਥਾਪਰ ਸੁਰਿੰਦਰ ਕੇਰੋ,ਦਿਨੇਸ਼ ਢੱਲ,ਬੌਬੀ (ਲੰਮਾਪਿੰਡ) ਕਿਸ਼ਨਲਾਲ ਸ਼ਰਮਾ, ਅਜਮੇਰ ਸਿੰਘ ਬਾਦਲ,ਗੁਰਪ੍ਰੀਤ ਵਿਕੀ,ਰੌਸ਼ਨ ਹੀਰ ਆਦਿ। ਇਹਨਾ ਤੋ ਇਲਾਵਾ ਹੋਰ ਉਘੀਆਂ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ ਅਤੇ ਕਮੇਟੀ ਦੇ ਮੈਂਬਰਾਂ ਵੱਲੋਂ ਇਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *