ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਦਾਣਾਮੰਡੀ ਮਹਿਤਪੁਰ ਚੋ’ ਝੋਨਾ ਚੋਰੀ ਕਰਨ ਤੇ ਟਰਾਂਸਫਾਰਮ ਚੋਰੀ ਕਰਨ ਦੇ ਵਿੱਚ 03 ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਫਤਲਾ ਹਾਸਿਲ ਕੀਤੀ।

ਜਲੰਧਰ ਦਿਹਾਤੀ4ਅਕਤੂਬਰ (ਸੁਨੀਲ ਕੁਮਾਰ)ਮਹਿਤਪੁਰ
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ/ਚੋਰਾ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਨਰਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ ਦਾਣਾ ਮੰਡੀ ਮਹਿਤਪੁਰ ਵਿੱਚੋ ਝੋਨਾ ਚੋਰੀ ਕਰਨ ਤੇ ਥਾਣਾ ਹਜਾ ਦੇ ਏਰੀਆ ਵਿੱਚ ਟਰਾਸਫਾਰਮ ਚੋਰੀ ਕਰਨ ਦੇ 03 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਰਿੰਦਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਬਰ ਬਿਆਨ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਵਾਰਡ ਨੰਬਰ 10 ਮੁੱਹਲਾ ਸ਼ਾਹਪੁਰ ਮਹਿਤਪੁਰ ਦਰਜ ਰਜਿਸਟਰ ਕੀਤਾ ਕਿ ਵਿਜੈ ਕੁਮਾਰ ਪੁੱਤਰ ਰਾਜੂ ਸਿੰਘ, ਵਿੱਕੀ ਸਿੰਘ ਪੁੱਤਰ ਰਾਜ ਸਿੰਘ ਵਾਸੀਆਂਨ ਵਾਰਡ ਨੰਬਰ 8 ਪਰਜੀਆ ਰੋਡ ਮਹਿਤਪੁਰ ਵੱਲੋਂ ਮਿਤੀ = 02.10.2023 ਨੂੰ ਦਾਣਾਮੰਡੀ ਮਹਿਤਪੁਰ ਵਿੱਚੋਂ 45 ਬੋਰੇ ਝੋਨਾ ਚੋਰੀ ਕੀਤਾ।ਜਿਸਤੇ ਏ.ਐਸ.ਆਂਈ. ਜਸਪਾਲ ਸਿੰਘ ਨੇ ਮੁੱਕਦਮਾ ਨੰਬਰ 99 ਮਿਤੀ 03.10.2023 ਅ/ਧ 457,380,411 ਭ:ਦ ਥਾਣਾ ਮਹਿਤਪੁਰ ਦਰਜ ਰਜਿਸਟਰ ਕਰਕੇ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਕੀਤਾ ਝੋਨਾ 12 ਬੋਰੇ ਤੇ ਕਾਰ ਇਨੋਵਾ ਨੰਬਰੀ ਪੀ.ਬੀ.29 ਕੇ 9002 ਬ੍ਰਾਮਦ ਕੀਤੀ।ਜਿਹਨਾ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਤਰਾ ਬਰ-ਦਰਖਾਸਤ ਬਲਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਤੰਦਾ ਊਰਾ ਥਾਣਾ ਮਹਿਤਪੁਰ ਬਾਬਤ ਮਿਤੀ 29.09.2023 ਨੂੰ ਉਹਨਾ ਦੇ ਪਿੰਡ ਤੰਦਾ ਊਰਾ ਵਿੱਚ ਟਰਾਂਸਫਾਰਮ ਚੋਰੀ ਕਰਨ ਤੇ ਉਹਨਾ ਦੇ ਹੀ ਪਿੰਡ ਦਾ ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਤੰਦਾ ਊਰਾ ਥਾਣਾ ਮਹਿਤਪੁਰ ਟਰਾਸਫਾਰਮ ਚੋਰੀ ਕਰਨ ਲੱਗਾ ਸੀ।ਜੋ ਲੋਕਾ ਨੂੰ ਦੇਖ ਕੇ ਭੱਜ ਗਿਆ।ਜਿਸਤੇ ਏ.ਐਸ.ਆਈ. ਹਰਵਿੰਦਰ ਸਿੰਘ ਨੇ ਉਪਰੋਕਤ ਮੁੱਕਦਮਾ ਨੰਬਰ 100 ਮਿਤੀ 04.10.2023 ਅੱਧ 379,511 ਭ:ਦ ਥਾਣਾ ਮਹਿਤਪੁਰ ਰਜਿਸਟਰ ਕਰਕੇ ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਤੰਦਾ ਉਰਾ ਥਾਣਾ ਮਹਿਤਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਜਿਹਨਾ ਦਾ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ:- ਕਾਰ ਨੰਬਰੀ ਇਨੋਵਾ ਨੰਬਰੀ PB 29 K 9002 ਤੇ 12 ਬੋਰੇ ਝੋਨਾ
